HOME » Top Videos » Punjab
Share whatsapp

ਸੀਐੱਮ ਕੈਪਟਨ ਦੀ ਡਿਨਰ ਪਾਰਟੀ ਰਹੀ ਹੰਗਾਮੇਦਾਰ ! ਉੱਠੇ ਇਹ ਵੱਡੇ ਸਵਾਲ

Punjab | 10:32 AM IST Aug 06, 2019

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੰਤਰੀਆਂ ਤੇ ਕਾਂਗਰਸੀ ਵਿਧਾਇਕਾਂ ਲਈ ਰੱਖੀ ਡਿਨਰ ਪਾਰਟੀ ਹੰਗਾਮੇਦਾਰ ਰਹੀ। ਸੂਤਰਾਂ ਦੇ ਹਵਾਲੇ ਤੋਂ ਅਹਿਮ ਖ਼ਬਰ ਹੈ ਕਿ ਮੰਤਰੀਆਂ ਤੇ ਕਾਂਗਰਸੀ ਵਿਧਾਇਕਾਂ ਨੇ ਇਸ ਮੀਟਿੰਗ ਦੌਰਾਨ ਆਪਣੀ ਹੀ ਸਰਕਾਰ ਤੇ ਸਵਾਲ ਖੜ੍ਹੇ ਕੀਤੇ। ਬੇਅਦਬੀ ਦਾ ਮੁੱਦਾ ਮੀਟਿੰਗ ਚ ਚਰਚਾ ਦਾ ਵਿਸ਼ਾ ਰਿਹਾ। ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਨੇ ਬੇਅਦਬੀ ਮਾਮਲੇ ਤੇ ਢਿੱਲੀ ਕਾਰਵਾਈ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ।

ਐਡਵੋਕੇਟ ਜਨਰਲ ਅਤੁਲ ਨੰਦਾ ਦੀ ਕਾਰਜ਼ੁਗਾਰੀ ਤੇ ਸਵਾਲ ਚੁੱਕੇ ਗਏ। ਮੀਟਿੰਗ ਵਿੱਚ ਕਿਹਾ ਗਿਆ ਕਿ ਬੇਅਦਬੀ ਦੇ ਮਾਮਲਿਆਂ ਨੂੰ ਸਹੀ ਤਰੀਕੇ ਨਾਲ ਹੈਂਡਲ ਨਹੀਂ ਕੀਤਾ ਗਿਆ। ਕਨੂੰਨੀ ਫਰੰਟ ਤੇ ਲੜਾਈ ਸਹੀ ਤਰੀਕੇ ਨਾਲ ਨਹੀਂ ਲੜੀ ਗਈ। ਕੁਝ ਮੰਤਰੀਆਂ ਤੇ ਵਿਧਾਇਕਾਂ ਨੇ ਕਿਹਾ ਕਿ ਅਤੁਲ ਨੰਦਾ ਦੀ ਟੀਮ ਵਿੱਚ ਕਿੰਨੇ ਸਿੱਖ ਐਡੀਸ਼ਨਲ ਐਡਵੋਕੇਟ ਜਨਰਲ ਹਨ, ਜੇ ਪੱਗੜੀਧਾਰੀ ਨੁਮਾਇੰਦਾ ਹੀ ਨਹੀਂ ਤਾਂ ਫਿਰ ਅਦਾਲਤ ਵਿੱਚ ਬੇਅਦਬੀ ਦਾ ਮਾਮਲਾ ਕਿਵੇਂ ਹੈਂਡਲ ਹੋਵੇਗਾ। ਇੱਕ ਸੀਨੀਅਰ ਮੰਤਰੀ ਨੇ ਤਾਂ ਇੱਥੋਂ ਤੱਕ ਕਿਹਾ ਕਿ ਜੋ ਅੱਜ ਪਾਰਟੀ ਦੀ ਹਾਲਤ ਹੈ ਉਸ ਹਿਸਾਬ ਨਾਲ ਤਾਂ ਅਸੀਂ ਕਾਰਪੋਰੇਸ਼ਨ ਦੀਆਂ ਚੋਣਾਂ ਵੀ ਨਹੀਂ ਜਿੱਤ ਸਕਦੇ।

ਕਾਂਗਰਸ ਦੇ ਮੰਤਰੀਆਂ ਤੇ ਵਿਧਾਇਕਾਂ ਨੇ ਸੂਬੇ ਅੰਦਰ ਹਾਵੀ ਅਫਸਰਸ਼ਾਹੀ ਦਾ ਮੁੱਦਾ ਵੀ ਚੁੱਕਿਆ। ਉਹਨਾਂ ਕਿਹਾ ਕਿ ਅਫਸਰ ਮੁੱਖ ਮੰਤਰੀ ਨੂੰ ਗਲਤ ਜਾਣਕਾਰੀ ਪਹੁੰਚਾਉਂਦੇ। ਇਸ ਮੀਟਿੰਗ ਦੀ ਜਾਣਕਾਰੀ ਰਾਹੁਲ ਗਾਂਧੀ ਤੱਕ ਪਹੁੰਚਾਉਣ ਲਈ ਰਾਹੁਲ ਦੀ ਕੋਰ ਟੀਮ ਦੇ ਮੈਂਬਰ ਕ੍ਰਿਸ਼ਨਾ ਵੀ ਮੌਜੂਦ ਰਹੇ। ਪੂਰੀ ਮੀਟਿੰਗ ਦੌਰਾਨ ਮੁੱਖ ਮੰਤਰੀ ਚਿੰਤਤ ਦਿਖੇ ਤੇ ਪਰ ਕਾਂਗਰਸ ਦੇ ਵਿਧਾਇਕਾਂ ਤੇ ਮੰਤਰੀਆਂ ਵੱਲੋਂ ਚੁੱਕੇ ਸਾਰੇ ਸਵਾਲਾਂ ਤੇ ਉਹ ਖੁੱਲ਼੍ਹ ਕੇ ਜਵਾਬ ਨਹੀਂ ਦੇ ਪਾਏ।

SHOW MORE