HOME » Top Videos » Punjab
Share whatsapp

ਕਤਲ ਕੇਸ 'ਚ ਸਾਬਕਾ SP ਸਮੇਤ 10 ਮੁਲਜ਼ਮਾਂ 'ਤੇ ਦੋਸ਼ ਆਇਦ, ਜ਼ਮਾਨਤ ਅਰਜ਼ੀਆਂ ਕੀਤੀਆਂ ਰੱਦ, ਭੇਜੇ ਜੇਲ੍ਹ

Punjab | 05:06 PM IST Apr 04, 2019

26 ਸਾਲ ਪਹਿਲਾ ਰੋਪੜ ਚ ਮਾਰੇ ਗਏ ਪੁਲਿਸ ਕਾਂਸਟੇਬਲ ਪਰਮਜੀਤ ਸਿੰਘ ਕਤਲ ਮਾਮਲੇ ਵਿੱਚ ਰੋਪੜ ਦੀ ਅਦਾਲਤ ਵੱਲੋਂ  ਸਾਬਕਾ ਐੱਸ ਪੀ ਸਮੇਤ 10 ਲੋਕਾਂ ਉੱਤੇ ਦੋਸ਼ ਆਇਦ ਕੀਤੇ ਗਏ ਹਨ। ਕੀ ਹੈ ਪੂਰਾ ਮਾਮਲਾ, ਉੱਪਰ ਅੱਪਲੋਡ ਵੀਡੀਓ ਵਿੱਚ ਰਿਪੋਰਟ ਦੇਖੋ।

ਕਾਂਸਟੇਬਲ ਪਰਮਜੀਤ ਸਿੰਘ ਦੀ ਭੈਣ, ਜਿਸ ਨੂੰ 26 ਸਾਲ ਬਾਅਦ ਆਪਣੇ ਭਰਾ ਦੇ ਕਤਲ ਦਾ ਇਨਸਾਫ਼ ਮਿਲਿਆ। ਦਰਅਸਲ 26 ਸਾਲ ਪਹਿਲਾਂ ਜੁਲਾਈ 1993 'ਚ ਅੱਤਵਾਦ ਦੌਰਾਨ ਪਿੰਡ ਮੌਜਲੀਪੁਰ ਚ ਕਾਂਸਟੇਬਲ ਪਰਮਜੀਤ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ। ਇਸੇ ਕਤਲ ਮਾਮਲੇ ਵਿੱਚ ਰੋਪੜ ਦੀ ਅਦਾਲਤ ਵੱਲੋਂ ਹੁਣ  ਸਾਬਕਾ SP ਸਮੇਤ 10 ਲੋਕਾਂ ਉੱਤੇ ਦੋਸ਼ ਤੈਅ ਕੀਤੇ ਗਏ, ਜਿਨ੍ਹਾਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ।

ਮੁਲਜ਼ਮਾਂ ਉੱਤੇ ਇਲਜ਼ਾਮ ਸਨ ਕਿ ਡਿਊਟੀ ਉੱਤੇ ਤਾਇਨਾਤ ਕਾਂਸਟੇਬਲ ਪਰਮਜੀਤ ਸਿੰਘ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਨੂੰ ਬਾਅਦ ਚ ਮੁਕਾਬਲਾ ਦਿਖਾਇਆ ਗਿਆ। ਫ਼ਿਲਹਾਲ ਅਦਾਲਤ ਨੇ ਦੋਸ਼ ਤੈਅ ਕਰਨ ਦੇ ਨਾਲ ਨਾਲ ਸਾਰੇ ਮੁਲਜ਼ਮਾਂ ਦੀਆਂ ਜ਼ਮਾਨਤ ਅਰਜ਼ੀਆਂ ਰੱਦ ਕਰ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਤੇ ਹੁਣ ਅਦਾਲਤ 11 ਅਪ੍ਰੈਲ ਨੂੰ ਸਜ਼ਾ ਦਾ ਐਲਾਨ ਕਰ ਸਕਦੀ ਹੈ। ਕਾਂਸਟੇਬਲ ਪਰਮਜੀਤ ਸਿੰਘ ਦਾ ਪਰਿਵਾਰ ਇਨਸਾਫ਼ ਲਈ 26 ਸਾਲਾਂ ਤੋਂ ਕਾਨੂੰਨੀ ਲੜਾਈ ਲੜ ਰਿਹਾ ਸੀ,ਜਿਨ੍ਹਾਂ ਨੇ ਅਦਾਲਤ ਦੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ।

ਜ਼ਿਕਰਯੋਗ ਹੈ ਕਿ 9 ਜੁਲਾਈ 1993 ਦੀ ਸ਼ਾਮ ਪਿੰਡ ਮੌਜਲੀਪੁਰ ਚ ਮਹਿੰਦਰ ਕੌਰ ਦੇ ਘਰੋਂ 5 ਹਜ਼ਾਰ ਰੁਪਏ ਲੈ ਗਏ ਕਾਂਸਟੇਬਲ ਪਰਮਜੀਤ ਸਿੰਘ ਨੂੰ ਪੁਲਿਸ ਪਾਰਟੀ ਵੱਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।  ਜਿਸ ਨੂੰ ਬਾਅਦ ਚ ਪੁਲਿਸ ਨੇ ਮੁਕਾਬਲਾ ਸਾਬਤ ਕਰ ਦਿੱਤਾ ਸੀ। ਜਿਸ ਮਾਮਲੇ ਵਿੱਚ 10 ਲੋਕਾਂ ਨੂੰ ਹੁਣ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ। ਜਿਨ੍ਹਾਂ 'ਚ ਸਾਬਕਾ SP ਹਰਪਾਲ ਸਿੰਘ, ਸਾਬਕਾ SI ਸੰਤੋਖ ਸਿੰਘ, ਸਾਬਕਾ ASI ਗੁਰਨਾਮ ਸਿੰਘ, ਕਾਂਸਟੇਬਲ ਪਰਮੇਲ ਸਿੰਘ, ਕਾਂਸਟੇਬਲ ਰਾਜਿੰਦਰ ਸਿੰਘ, ਹੈੱਡ ਕਾਂਸਟੇਬਲ ਇਕਬਾਲ ਮੁਹੰਮਦ, ਕਾਂਸਟੇਬਲ ਮਹਿੰਦਰ ਸਿੰਘ, ਕਾਂਸਟੇਬਲ ਸੁਖਵਿੰਦਰ ਲਾਲ ਤੇ ਮਹਿੰਦਰ ਕੌਰ ਸ਼ਾਮਲ ਹਨ ਜਦੋਂਕਿ ਇੱਕ ਦੋਸ਼ੀ ਸਿਪਾਹੀ ਸਤਨਾਮ ਸਿੰਘ ਦੀ ਮੌਤ ਹੋ ਚੁੱਕੀ ਹੈ।

SHOW MORE