CHANGE LANGUAGE
HOME » Top Videos » Punjab
Chandigarh 'ਚ ਕੁਰੀਅਰ ਬੁਆਏ ਨੇ ਗੰਨ ਪੁਆਇੰਟ 'ਤੇ ਘਰ ਲੁੱਟਣ ਦੀ ਕੀਤੀ ਕੋਸ਼ਿਸ਼
Punjab | 11:55 AM IST Aug 17, 2022
ਚੰਡੀਗੜ੍ਹ 'ਚ ਦਿਨ-ਦਹਾੜੇ ਗੰਨ ਪੁਆਇੰਟ 'ਤੇ ਲੁੱਟ ਦੀ ਕੋਸ਼ਿਸ਼ ਦੀ ਘਟਨਾ ਸਾਹਮਣੇ ਆਈ ਹੈ। ਚੰਡੀਗੜ੍ਹ ਦੇ ਸੈਕਟਰ 35 ਦੇ ਮਕਾਨ 'ਚ ਇਕ ਬਦਮਾਸ਼ ਕੁਰੀਅਰ ਬੁਆਏ ਬਣ ਕੇ ਵੜਿਆ। ਉਸ ਨੇ ਬੰਦੂਕ ਦੀ ਨੋਕ 'ਤੇ ਘਰ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ। ਘਰ 'ਚ ਮੌਜੂਦ ਮਹਿਲਾ ਨੂੰ ਬਦਮਾਸ਼ ਕਹਿੰਦਾ ਹੈ ਕਿ ਉਹ ਪਾਰਸਲ ਦੇਣ ਆਇਆ ਹੈ। ਮਹਿਲਾ ਦੇ ਦਰਵਾਜਾ ਖੋਲਣ ਤੋਂ ਬਾਅਦ ਬਦਮਾਸ਼ ਗੰਨ ਪੁਆਇੰਟ 'ਤੇ ਕੁੱਟ ਮਾਰ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਘਰ ਦੇ ਅੰਦਰ ਵੜ੍ਹ ਜਾਂਦਾ ਹੈ। ਮਹਿਲਾ ਦੇ ਰੌਲਾ ਪਾਉਣ 'ਤੇ ਬਦਮਾਸ਼ ਫਰਾਰ ਹੋ ਜਾਂਦਾ ਹੈ।
ਘਟਨਾ ਵੇਲੇ ਘਰ 'ਚ ਮਹਿਲਾ ਇਕੱਲੀ ਸੀ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚਦੀ ਹੈ। ਬਦਮਾਸ਼ ਜਿਹੜਾ ਪਾਰਸਲ ਆਪਣੇ ਨਾਲ ਲਾਇਆ ਸੀ ਉਹ ਉਥੇ ਹੀ ਛੱਡ ਜਾਂਦਾ ਹੈ। ਪਾਰਸਲ ਨੂੰ ਖੋਲਣ ਤੋਂ ਬਾਅਦ ਉਸ ਵਿੱਚੋਂ ਇੱਟਾਂ ਬਰਾਮਦ ਹੋਈਆਂ ਹਨ। ਇਹ ਸਾਰੀ ਘਟਨਾ ਸੀ.ਸੀ.ਟੀ.ਵੀ ਤੇ ਕੈਦ ਹੋ ਗਈ ਹੈ। ਪੁਲਿਸ ਇਸ ਦੇ ਅਧਾਰ ਤੇ ਅੱਗੇ ਦੀ ਜਾਂਚ ਕਰ ਰਹੀ ਹੈ।