HOME » Videos » Punjab
Share whatsapp

ਦਿਨ ਦਿਹਾੜੇ ਆਰਕੀਟੈਕਟ ਦੀ ਗੋਲੀ ਮਾਰ ਕੇ ਹੱਤਿਆ, CCTV 'ਚ ਹੋਇਆ ਕੈਦ

Punjab | 01:31 PM IST Oct 11, 2018

ਲੁਧਿਆਣਾ ਚ ਬੇਖੌਫ ਬਦਮਾਸ਼ਾ ਨੇ ਦੁਗਰੀ ਇਲਾਕੇ 'ਚ ਆਰਕੀਟੇਕਟ ਉੱਤੇ ਗੋਲੀਆਂ ਚਲਾ ਕੇ ਫਰਾਰ ਹੋ ਗਏ। ਇਲਾਜ ਦੌਰਾਨ ਆਰਕੀਟੇਕਟ ਨੇ ਦਮ ਤੇੜ ਦਿੱਤਾ। ਜਾਣਕਾਰੀ ਮੁਤਾਬਕ ਅੱਜ ਦਿਨ ਦਿਹਾੜੇ ਦੁਗਰੀ ਇਲਾਕੇ ਵਿੱਚ ਮੋਟਰਸਾਈਕਲ ਸਵਾਰ ਨੌਜਵਾਨ ਆਰਕੀਟੈਕਟ ਨੂੰ ਗੋਲੀ ਮਾਰ ਕੇ ਫ਼ਰਾਰ ਹੋ ਗਿਆ। ਜ਼ਖਮੀ ਹਾਲਤ 'ਚ ਪ੍ਰਦੀਪ ਬੰਸਲ ਨਾਮੀ ਇਸ ਆਰਕੀਟੈਕਟ ਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਕੁੱਝ ਸਮੇਂ ਬਾਅਦ ਉਸ ਨੇ ਦਮ ਤੋੜ ਗਿਆ। ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਨੁਸਾਰ ਇਸ ਨੌਜਵਾਨ ਦੇ ਪੰਜ ਗੋਲੀਆਂ ਲੱਗੀਆਂ ਸਨ।

SHOW MORE