HOME » Top Videos » Punjab
Share whatsapp

ਨਿਹੰਗ ਸਿੰਘ ਦਾ ਗੋਲੀਆਂ ਮਾਰ ਕੇ ਕਤਲ, ਪੁਰਾਣੀ ਰੰਜਿਸ਼ ਦੇ ਚਲਦੇ ਉਤਾਰਿਆ ਮੌਤ ਦੇ ਘਾਟ

Punjab | 12:13 PM IST Jan 05, 2023

ਤਰਨਤਾਰਨ 'ਚ ਉਸ ਸਮੇਂ ਹਾਹਾਕਾਰ ਮੱਚ ਗਈ ਜਦੋ ਸ਼ਰੇਆਮ ਨਿਹੰਗ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਪੁਰਾਣੀ ਰੰਜਿਸ਼ ਦੇ ਚੱਲਦਿਆਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਪਿੰਡ ਦੇ ਜੰਝਘਰ ਨੂੰ ਲੈ ਕੇ ਤਕਰਾਰ ਚੱਲ ਰਹੀ ਸੀ। ਨਿਹੰਗ ਸਿੰਘ ਸੁਖਵਿੰਦਰ ਪਿੰਡ ਵੇਈਂਪੂਈਂ ਦਾ ਰਹਿਣ ਵਾਲਾ ਸੀ। ਨਿਹੰਗ ਸਿੰਘ ਦੀ ਮੌਤ ਤੋਂ ਬਾਅਦ ਘਰ 'ਚ ਮਾਤਮ ਦਾ ਮਾਹੌਲ ਹੈ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਮ੍ਰਿਤਕ ਦੇ ਬੇਟੇ ਦੇ ਬਿਆਨਾਂ ਦੇ ਅਧਾਰ 'ਤੇ ਕੇਸ ਦਰਜ ਕਰ ਲਿਆ ਗਿਆ ਹੈ। ਪਿੰਡ ਦੇ 2 ਲੋਕਾਂ 'ਤੇ ਕਤਲ ਦੇ ਇਲਜ਼ਾਮ ਹੈ।

ਪੁਲਿਸ ਨੇ ਇਸ ਮਾਮਲੇ 'ਤੇ ਕਿਹਾ ਕਿ ਪੁਰਾਣੀ ਰੰਜਿਸ਼ ਦੇ ਚਲਦੇ ਨਿਹੰਗ ਸਿੰਘ 'ਤੇ ਗੋਲੀਆਂ ਚਲਿਆ। ਬਿਆਨ ਦੇ 'ਤੇ ਕੇਸ ਦਰਜ ਕਰ ਲਿਆ ਗਿਆ ਹੈ। ਫਿਲਹਾਲ ਅੱਗੇ ਦੀ ਕਾਰਵਾਈ ਚਲ ਰਹੀ ਹੈ।

SHOW MORE