HOME » Videos » Punjab
Share whatsapp

ਪੰਜਾਬ ਦੇ ਬੱਚਿਆਂ ਨੂੰ ਹੁਣ ਪੜਾਇਆ ਜਾਵੇਗਾ ਪੰਜਾਬੀ ਸੱਭਿਆਚਾਰ

Punjab | 06:26 PM IST Apr 11, 2018

ਪੰਜਾਬ ਦੇ ਅਮੀਰ ਵਿਰਸੇ ਅਤੇ ਸੱਭਿਆਚਾਰ ਨਾਲ ਨਵੀਂ ਪੀੜ੍ਹੀ ਵੀ ਜਾਣੂ ਹੋ ਸਕੇ ਇਸਦੀ ਕਵਾਇਦ ਪੰਦਾਬ ਸਰਕਾਰ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ। ਸਕੁਲਾਂ ਵਿੱਚ ਹੁਣ ਸਿੱਖਿਆ ਦੇ ਨਾਲ ਨਾਲ ਸੱਭਿਆਚਾਰ ਦਾ ਪਾਠ ਵੀ ਪੜ੍ਹਾਇਆ ਜਾਏਗਾ ਤਾਂ ਜੋ ਸਿਰਫ ਰੀਲ ਨਹੀਂ 'ਰੀਅਲ ਹੀਰੋਜ਼' ਨੂੰ ਵੀ ਸੂਬੇ ਦੀ ਨਵੀਂ ਪੀੜ੍ਹੀ ਜਾਣ ਸਕੇ। ਇਸ ਸਬੰਧੀ ਚੰਡੀਗੜ੍ਹ ਵਿੱਚ ਹੋਈ ਮੀਟਿੰਗ ਦੌਰਾਨ ਸੱਭਿਆਚਾਰਕ ਮਾਮਲੇ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ, ਸਿੱਖਿਆ ਮੰਤਰੀ ਅਰੂਣਾ ਚੌਧਰੀ ਅਤੇ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਸੁਰਜੀਤ ਪਾਤਰ ਵਿੱਚਕਾਰ ਮੰਥਨ ਹੋਇਆ।

ਇਸ ਦੌਰਾਨ ਨਵਜੋਤ ਸਿੱਧੂ ਨੇ ਕਿਹਾ ਕਿ ਸੱਭਿਆਚਾਰ ਦਾ ਪਾਠ ਕਿਵੇਂ ਪੜ੍ਹਾਇਆ ਜਾਏਗਾ ਅਤੇ ਇਸਨੂੰ ਲਾਗੂ ਕਿਸ ਤਰ੍ਹਾਂ ਕੀਤਾ ਜਾਏਗਾ ਇਸ ਸਬੰਧੀ ਕਮੇਟੀ ਬਣਾ ਦਿੱਤੀ ਗਈ ਹੈ ਅਤੇ ਜਲਦ ਇੱਕ ਖਰੜਾ ਤਿਆਰ ਕਰ ਕੈਬਨਿਟ ਦੀ ਮੰਜ਼ੂਰੀ ਲਈ ਭੇਜਿਆ ਜਾਏਗਾ।

 

SHOW MORE