HOME » Top Videos » Punjab
Share whatsapp

ਡੇਅਰੀ ਫਾਰਮਿੰਗ ਦੇ ਖੇਤਰ ਵਿਚ ਮਿਸਾਲ ਬਣਿਆ ਕਿਸਾਨ ਸੁਖਪਾਲ ਸਿੰਘ

Punjab | 06:49 PM IST Aug 11, 2019

ਪੰਜਾਬ ਦੇ ਬਹੁਤੇ ਕਿਸਾਨਾਂ ਨੇ ਡੇਅਰੀ ਫਾਰਮਿੰਗ ਨੂੰ ਘਾਟੇ ਦਾ ਸੌਦਾ ਦੱਸਦੇ ਇਹ ਕੰਮ ਛੱਡ ਦਿੱਤਾ ਹੈ ਪਰ ਤਲਵੰਡੀ ਸਾਬੋ ਦਾ ਕਿਸਾਨ ਸੁਖਪਾਲ ਸਿੰਘ ਹੋਰਨਾਂ ਕਿਸਾਨਾਂ ਲਈ ਮਿਸਾਲ ਬਣ ਰਿਹਾ ਹੈ, ਜੋ ਕਿ ਮਾਡਰਨ ਡੇਅਰੀ ਫਾਰਮਿੰਗ ਕਰਕੇ ਚੰਗਾ ਮੁਨਾਫਾ ਹੀ ਨਹੀਂ ਕਮਾ ਰਿਹਾ, ਸਗੋਂ ਪਾਣੀ ਦੀ ਬੱਚਤ ਅਤੇ ਗਾਵਾਂ ਦੀ ਸਿਹਤ ਦਾ ਵੀ ਖਾਸ ਖਿਆਲ ਰੱਖਦਾ ਹੈ।

ਮਾਡਰਨ ਤਰੀਕੇ ਨਾਲ ਤਿਆਰ ਇਹ ਡੇਅਰੀ ਫਾਰਮ ਮੋੜ ਮੰਡੀ ਦੇ ਪਿੰਡ ਬੁਰਜ ਸੇਮਾ ਵਿਚ ਸਥਿਤ ਹੈ, ਜਿਸ ਦੇ ਜਰੀਏ ਕਿਸਾਨ ਸੁਖਪਾਲ ਸਿੰਘ ਨਾ ਸਿਰਫ਼ ਚੰਗਾ ਮੁਨਾਫਾ ਕਮਾ ਰਿਹਾ ਸਗੋਂ ਹੋਰ ਕਿਸਾਨਾਂ ਲਈ ਵੀ ਮਿਸਾਲ ਬਣ ਚੁੱਕਿਆ। ਸੁਖਪਾਲ ਸਿੰਘ ਨੇ ਆਪਣੇ ਡੇਅਰੀ ਫਾਰਮ ਵਿਚ ਉਹ ਹਰ ਮਾਡਰਨ ਤਕਨੀਕ ਵਰਤੀ ਹੈ ਜਿਸ ਦੀ ਆਧੁਨਿਕ ਸਮੇਂ ਲੋੜ ਹੈ। ਗਊਆਂ ਨੂੰ ਗਰਮੀ ਤੋਂ ਬਚਾਉਣ ਲਈ ਵੱਡੇ ਪੱਖੇ ਅਤੇ ਮੌਸਮ ਅਨੁਕੂਲ ਰੱਖਣ ਲਈ ਫੁਹਾਰੇ ਵੀ ਲਗਾਏ ਹੋਏ ਹਨ। ਇਸ ਫਾਰਮ ਹਾਊਸ ਵਿਚ 100 ਦੇ ਕਰੀਬ ਗਾਵਾਂ ਹਨ, ਜਿਨ੍ਹਾਂ ਦੀ ਸੰਭਾਲ ਲਈ ਸਿਰਫ਼ ਤਿੰਨ ਹੀ ਮੁਲਾਜ਼ਮ ਹਨ।

SHOW MORE