HOME » Videos » Punjab
Share whatsapp

ਵਿਦੇਸ਼ੀ ਕੁੜੀ ਨੇ ਨਸ਼ੇੜੀ ਪੰਜਾਬੀ ਮੁੰਡੇ ਨਾਲ ਕਰਵਾਇਆ ਵਿਆਹ, ਨਸ਼ੇ ਦੀ ਦਲਦਲ 'ਚੋਂ ਕੱਢ ਕੇ ਹੁਣ ਲੈ ਕੇ ਜਾ ਰਹੀ ਆਪਣੇ ਦੇਸ਼..

Punjab | 09:24 AM IST Jul 10, 2019

ਅੱਜ ਪੰਜਾਬ ਦੇ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਗ੍ਰਸਤ ਹੁੰਦਾ ਜਾ ਰਿਹਾ ਹੈ। ਆਏ ਦਿਨ ਕੋਈ ਨਾ ਕੋਈ ਨੌਜਵਾਨ ਨਸ਼ੇ ਕਾਰਨ ਆਪਣੀ ਜ਼ਿੰਦਗੀ ਗਵਾ ਰਿਹਾ ਹੈ। ਨੌਜਵਾਨਾਂ ਵਿੱਚ ਨਸ਼ਿਆਂ ਦੀ ਲੱਤ ਸਰਕਾਰ ਦੇ ਮਾਪਿਆਂ ਲਈ ਇਹ ਵੱਡੀ ਸਿਰਦਰਦੀ ਬਣੀ ਹੋਈ ਹੈ। ਪਰ ਅਜਿਹੇ ਮਾਹੌਲ ਵਿੱਚ ਇੱਕ ਅਜਿਹੀ ਉਦਾਹਰਨ ਸਾਹਮਣੇ ਆਈ ਹੈ, ਜਿਸ ਦੀ ਚਾਰੇ ਪਾਸੇ ਬਹੁਤ ਪ੍ਰਸੰਸਾ ਹੋ ਰਹੀ ਹੈ। ਜੀ ਹਾਂ ਅਸੀਂ ਗੱਲ ਕਰ ਡੈਨਮਾਰਕ ਦੇਸ਼ ਦੀ ਇੱਕ ਕੁੜੀ ਦੀ ਪੰਜਾਬ ਦੇ ਇੱਕ ਨਸ਼ੇੜੀ ਮੁੰਡੇ ਨੂੰ ਨਸ਼ੇ ਦੀ ਦਲਦਲ ਤੋਂ ਬਾਹਰ ਹੀ ਨਹੀਂ ਕੱਢਿਆ ਬਲਕਿ ਉਸ ਨਾਲ ਵਿਆਹ ਵੀ ਕਰਵਾ ਲਿਆ ਹੈ।

ਡੈਨਮਾਰਕ ਦੇ ਦਾਨਿਸ਼ ਸ਼ਹਿਰ ਦੀ ਰਹਿਣ ਵਾਲੀ ਇਹ ਕੁੜੀ ਨਤਾਸ਼ਾ ਸੋਮੱਮਰ ਪੰਜਾਬ ਦੇ ਸਾਹਿਤ ਤੋਂ ਬਹੁਤ ਪ੍ਰਭਾਵਿਤ ਸੀ। ਉਸ ਨੇ ਪਤਾ ਲੱਗਾ ਕਿ ਪੰਜਾਬ ਨੇਕ ਦਿਲ ਤੇ ਇਮਾਨਦਾਰੀ ਇਨਸਾਨ ਹੁੰਦੇ ਹਨ। ਇਸ ਵਿੱਚ ਉਸ ਦੀ ਇੰਟਰਨੈੱਟ ਤੇ ਗੁਰਦਾਸਪੁਰ ਦੇ ਪਿੰਡ ਸੰਦਲ ਦੇ ਨੌਜਵਾਨ ਮਲਕੀਤ ਸਿੰਘ(33) ਨਾਲ ਦੋਸਤੀ ਹੋ ਗਈ। ਇਸ ਤੋਂ ਪਹਿਲਾ ਕਿ ਦੋਸਤੀ ਅੱਗੇ ਵਧਦੀ ਮਲਕੀਤ ਨੇ ਆਪਣੀ ਇਮਾਨਦਾਰੀ ਦਾ ਸਬੂਤ ਦਿੱਤਾ। ਉਸ ਨੇ ਚੈਟਿੰਗ ਦੌਰਾਨ ਸਾਫ਼ ਕਰ ਦਿੱਤਾ ਕਿ ਉਸ ਨੂੰ ਨਸ਼ੇ ਦੀ ਲੱਤ ਲੱਗੀ ਹੋਈ ਹੈ ਤੇ ਉਸ ਕੋਲ ਕੋਈ ਨੌਕਰੀ ਨਹੀਂ ਹੈ। ਨਤਾਸ਼ਾ ਉਸ ਦੀ ਇਮਾਨਦਾਰੀ ਤੋਂ ਬਹੁਤ ਪ੍ਰਭਾਵਿਤ ਹੋਈ ਕਿ ਉਸ ਨੇ ਉਸ ਨੂੰ ਝੂਠ ਬੋਲਣ ਦੀ ਥਾਂ ਉਸ ਨੂੰ ਬਿਲਕੁਲ ਸੱਚ ਬਿਆਨ ਕੀਤਾ ਹੈ। ਫਿਰ ਉਸ ਨੇ ਦੋਸਤੀ ਨੂੰ ਵਿੱਚੋਂ ਛੱਡਣ ਦੀ ਥਾਂ ਆਪਣਾ ਫ਼ਰਜ਼ ਨਿਭਾਉਣ ਦਾ ਫ਼ੈਸਲਾ ਕੀਤਾ। ਨਤਾਸ਼ਾਂ ਨੇ ਘਰਦਿਆਂ ਨੂੰ ਵਿਸ਼ਵਾਸ ਵਿੱਚ ਲੈ ਕੇ ਮਲਕੀਤ ਦਾ ਆਪਣੇ ਦੇਸ਼ ਇਲਾਜ ਕਰਨ ਵਾਲੇ ਤੈਅ ਕੀਤਾ।

ਨਾਤਸ਼ਾ 6 ਹਜ਼ਾਰ ਕਿੱਲੋਮੀਟਰ ਦੀ ਦੂਰੀ ਕਰ ਕੇ ਪੰਜਾਬ ਆਈ ਤੇ ਮਲਕੀਤ ਨੂੰ ਇਲਾਜ ਲੈ ਸਾਈਬੇਰੀ ਲੈ ਗਈ। ਜਿੱਥੇ ਕੁੱਝ ਸਮਾਂ ਇਲਾਜ ਕਰਵਾਉਣ ਤੋਂ ਬਾਅਦ ਉਸ ਨੇ ਮਲਕੀਤ ਦਾ ਰਹਿੰਦਾ ਇਲਾਜ ਗੁਰਦਾਸਪੁਰ ਵਿੱਚ ਕਰਵਾਇਆ ਹੈ। ਇਸ ਦੌਰਾਨ ਨਤਾਸ਼ਾ ਨੇ ਆਪਣੀ ਜ਼ਿੰਦਗੀ ਦਾ ਅਹਿਮ ਫ਼ੈਸਲਾ ਕੀਤਾ। ਉਸ ਨੇ ਮਲਕੀਤ ਨਾਲ ਵਿਆਹ ਕਰਵਾਇਆ। ਹੁਣ ਮਲਕੀਤ ਠੀਕ ਹੈ ਤੇ ਉਸ ਨੂੰ ਉਹ ਆਪਣੇ ਨਾਲ ਡੈਨਮਾਰਕ ਲੈ ਕੇ ਜਾਵੇਗੀ। ਜਿਸ ਦੀ ਲਈ ਉਹ ਮਲਕੀਤ ਦਾ ਵੀਜ਼ਾ ਅਪਲਾਈ ਕਰ ਰਹੀ ਹੈ।

ਨਤਾਸਾ ਘਰੋਂ ਬਹੁਤ ਸੌਖੇ ਪਰਿਵਾਰ ਵਿੱਚੋਂ ਹੈ। ਉਸ ਦੇ ਪਿਤਾ ਦਾ ਕੌਫ਼ੀ ਹਾਊਸ ਦੇ ਨਾਲ ਕਈ ਕਾਰ ਗੈਰੇਜ ਹਨ। ਨਤਾਸ਼ਾ ਦਾ ਕਹਿਣਾ ਹੈ ਕਿ  ਮਲਕੀਤ ਨੂੰ ਕਾਰ ਗੈਰੇਜ ਖ਼ੋਲ ਕੇ ਦੇਵੇਗੀ। ਇਸ ਦੇ ਲਈ ਉਸ ਦੇ ਮਾਪੇ ਤੇ ਦੋਸਤ ਉਸ ਦੀ ਪੂਰੀ ਸਹਾਇਤਾ ਕਰਨਗੇ।

ਡੈਨਮਾਰਕ ਦੀ ਇਸ ਲੜਕੀ ਨੇ ਜਾਤ ਮਜ਼੍ਹਬ ਦੇਸ਼ ਗ਼ਰੀਬੀ ਤੋਂ ਉੱਪਰ ਉੱਠ ਕੇ ਇੱਕ ਵੱਡੀ ਮਿਸਾਲ ਕਾਇਮ ਕੀਤੀ ਹੈ। ਇਸ ਲੜਕੀ ਦੀ ਸਾਰੇ ਇਲਾਕੇ ਵਿੱਚ ਚਰਚਾ ਹੈ। ਇਲਾਕੇ ਦੇ ਲੋਕ ਵੀ ਇਸ ਦੀ ਨੇਕਦਿਲੀ ਤੋਂ ਪ੍ਰਭਾਵਿਤ ਹੋ ਕੇ ਮਿਲਣ ਆ ਰਹੇ ਹਨ।

 

ਇਸ ਦੌਰਾਨ  ਹਲਕਾ ਕਾਦੀਆਂ ਦੇ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਨੇ ਖ਼ੁਦ ਗੁਰਦਾਸਪੁਰ ਦੇ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਦਾ ਦੌਰਾ ਕੀਤਾ, ਜਿੱਥੇ ਇਹ ਲੜਕੀ ਆਪਣੇ ਪਤੀ ਕੋਲ ਰਹਿ ਕੇ ਉਸ ਦਾ ਇਲਾਜ ਕਰਵਾ ਰਹੀ ਹੈ। ਉਨ੍ਹਾਂ ਨੇ ਵੀ ਲੜਕੀ ਦੀ ਤਾਰੀਫ਼ ਕੀਤੀ। ਇਸ ਮੌਕੇ ਨਸ਼ਾ ਛਡਾਓ ਕੇਂਦਰ ਦੇ ਪ੍ਰਾਜੈਕਟ ਡਾਇਰੈਕਟਰ ਰੋਮੇਸ਼ ਮਹਾਜਨ ਨੇ ਦੱਸਿਆ ਕਿ ਉਕਤ ਲੜਕਾ ਠੀਕ ਹੋ ਰਿਹਾ ਹੈ ਅਤੇ ਡੈਨਮਾਰਕ ਦੀ ਇਸ ਲੜਕੀ ਨੇ ਉਸ ਨੂੰ ਹਰ ਤਰ੍ਹਾਂ ਦੀ ਸਹਾਇਤਾ ਦੇ ਕੇ ਮਿਸਾਲ ਕਾਇਮ ਕੀਤੀ ਹੈ।

SHOW MORE