HOME » Videos » Punjab
Share whatsapp

ਸਹਿਕਾਰੀ ਸੁਸਾਇਟੀ ਤੋਂ ਡੀਏਪੀ ਖਾਦ ਦੇ 100 ਬੈਗ ਚੋਰੀ, ਸਾਰੀ ਘਟਨਾ ਕੈਮਰੇ 'ਚ ਕੈਦ

Punjab | 06:07 PM IST Oct 11, 2018

ਫ਼ਰੀਦਕੋਟ ਦੇ ਪਿੰਡ ਚਹਿਲ ਵਿਚ ਚੋਰਾਂ ਨੇ ਸਹਿਕਾਰੀ ਸੁਸਾਇਟੀ ਉਤੇ ਹੱਥ ਸਾਫ ਕਰ ਦਿੱਤਾ। ਚੋਰ ਇਥੇ ਗੁਦਾਮ ਵਿਚ ਰੱਖੇ 1 ਲੱਖ 30 ਹਜ਼ਾਰ ਰੁਪਏ ਦੇ ਡੀਏਪੀ ਖਾਦ ਦੇ 100 ਬੈਗ ਲੈ ਕੇ ਫਰਾਰ ਹੋ ਗਏ। ਚੋਰੀ ਦੀ ਇਹ ਸਾਰੀ ਘਟਨਾ ਇਥੇ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ। ਹਾਲਾਂਕਿ ਚੋਰਾਂ ਨੇ ਕੈਮਰੇ ਤੋੜ ਦਿੱਤੇ ਪਰ ਫਿਰ ਵੀ ਉਨ੍ਹਾਂ ਦੀਆਂ ਤਸਵੀਰਾਂ ਕੈਮਰੇ ਵਿਚ ਕੈਦ ਹੋ ਗਈਆਂ।

ਇਸ ਮੌਕੇ ਸਹਿਕਾਰੀ ਸੁਸਾਇਟੀ ਦੇ ਪ੍ਰਧਾਨ ਸੇਵਕ ਸਿੰਘ ਨੇ ਦੱਸਿਆ ਕਿ ਰਾਤ ਸਮੇਂ ਚੋਰੀ ਦੀ ਵਾਰਦਾਤ ਹੋਈ ਹੈ। ਚੋਰ ਕਰੀਬ 100 ਬੈਗ ਡੀਏਪੀ ਖਾਦ ਦੇ ਚੋਰੀ ਕਰਕੇ ਲੈ ਗਏ, ਜਿਸ ਦੀ ਕਰੀਬ ਕੀਮਤ 1 ਲੱਖ 30 ਹਜ਼ਾਰ ਹੈ।
ਇਸ ਮੌਕੇ ਥਾਣਾ ਸਦਰ ਦੇ ਮੁਖੀ ਇੰਦਰਜੀਤ ਸਿੰਘ ਨੇ ਦੱਸਿਆ ਕਿ ਰਾਤ ਸਮੇਂ ਪਿੰਡ ਚਹਿਲ ਵਿੱਚ ਚੋਰਾਂ ਸਹਿਕਾਰੀ ਸੁਸਾਇਟੀ ਦੇ ਜਿੰਦਰੇ ਤੋੜ ਕੇ ਕਰੀਬ 80 ਤੋਂ 100 ਬੈਗ ਡੀਏਪੀ ਖਾਦ ਚੋਰੀ ਕਰ ਕੇ ਲੈ ਗਏ। ਉਨ੍ਹਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਸੀਸੀਟੀਵੀ ਦੇ ਆਧਾਰ 'ਤੇ ਚੋਰਾਂ ਦੀ ਭਾਲ ਕੀਤੀ ਜਾਵੇਗੀ।

 

SHOW MORE