HOME » Videos » Punjab
Share whatsapp

ਕਾਂਗਰਸੀ ਵਿਧਾਇਕ ਦੀ ਵੀਡੀਓ ਵਾਇਰਲ..! ਅਕਾਲੀ ਦਲ ਨੇ ਚੁੱਕਿਆ ਮੁੱਦਾ...

Punjab | 05:58 PM IST Apr 16, 2018

ਇੰਨਾ ਦਿਨਾਂ ਵਿੱਚ ਮੋਗਾ ਦੇ ਬਾਘਾਪੁਰਾਣਾ ਤੋਂ ਕਾਂਗਰਸ ਦੇ ਐੱਮ ਐਲ ਏ ਦਰਸ਼ਨ ਸਿੰਘ ਬਰਾੜ ਦੇ ਨਾਮ ਤੋਂ ਵਾਇਰਲ ਵੀਡੀਓ ਤੇ ਸਿਆਸਤ ਭਖ ਗਈ ਹੈ। ਇਸ ਮਾਮਲੇ ਵਿੱਚ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੀਰਥ ਸਿੰਘ ਮਲਾਹ ਨੇ ਪ੍ਰੈੱਸ ਕਾਨਫ਼ਰੰਸ ਕੀਤੀ। ਉਨ੍ਹਾਂ ਵਾਇਰਲ ਵੀਡੀਓ ਵਿੱਚ ਕਾਂਗਰਸ ਵਿਧਾਇਕ ਦਰਸ਼ਨ ਸਿੰਘ ਦੇ ਹੋਣ ਦਾ ਦਾਅਵਾ ਕੀਤਾ।

ਉਨ੍ਹਾਂ ਕਿਹਾ ਕਿ ਇਸ ਵੀਡੀਓ ਵਿੱਚ ਸ਼ਰੇਆਮ ਵਿਧਾਇਕ ਆਪਣੀ ਮਰਿਆਦ ਦੀ ਹੱਦਾਂ ਪਾਰ ਕਰ ਕੇ ਪੈਸੇ ਮੰਗ ਰਹੇ ਹਨ। ਅਕਾਲੀ ਆਗੂ ਨੇ ਕਿਹਾ ਕਿ ਇਸ ਵੀਡੀਓ ਵਿੱਚ ਬਰਾੜ ਸ਼ਰੇਆਮ ਕਹਿ ਰਹੇ ਹਨ ਕਿ 326 ਦਾ ਮਾਮਲਾ ਉਸ ਦੇ ਕਹਿਣ ਤੇ ਦਰਜ ਹੋਇਆ ਹੈ। ਇਸ ਵੀਡੀਓ ਵਿੱਚ ਗਾਲ਼ਾਂ ਵਰਤ ਕੇ ਹਲਕੇ ਲਈ ਕਲੰਕ ਹੈ ਅਤੇ ਉਨ੍ਹਾਂ ਨੂੰ ਵੀਡੀਓ ਦੇਖ ਕੇ ਸ਼ਰਮ ਆਉਂਦੀ ਹੈ।

ਇਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਿਧਾਇਕ ਨੇ ਦਰਸ਼ਨ ਸਿੰਘ ਬਰਾੜ 326 ਦਾ ਮਾਮਲਾ ਦਰਦ ਕਰਵਾਉਣ ਨੂੰ ਲੈ ਕੇ ਪੈਸੇ ਮੰਗ ਹਨ। ਜਾਣਕਾਰੀ ਮੁਤਾਬਕ ਵੀਡੀਓ ਕੁੱਝ ਮਹੀਨੇ ਪਹਿਲਾਂ ਦੀ ਦੱਸੀ ਜਾ ਰਹੀ ਹੈ। ਇਸ ਵੀਡੀਓ ਦੇ ਮਾਮਲੇ ਵਿੱਚ ਵਿਧਾਇਕ ਨਾਲ ਸੰਪਰਕ ਨਹੀਂ ਹੋ ਸਕਿਆ।

SHOW MORE