HOME » Top Videos » Punjab
Share whatsapp

ਗਰਭਵਤੀ ਨੂੰਹ ਨੂੰ ਜ਼ਹਿਰ ਦੇ ਕੇ ਮਾਰਨਾ ਦਾ ਮਾਮਲਾ, ਸਹੁਰਾ ਪਰਿਵਾਰ 'ਤੇ ਪਰਚਾ ਦਰਜ...

Punjab | 07:07 PM IST Jul 11, 2019

ਗੁਰਦਾਸਪੁਰ ਦੇ ਪਿੰਡ ਸਿਰਕਿਆ ਵਿੱਚ ਗਰਭਵਤੀ ਔਰਤ ਸਿਮਰਨਜੀਤ ਕੌਰ ਦੀ ਇਲਾਜ਼ ਦੌਰਾਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਲੜਕੀ ਦੇ ਪਰਿਵਾਰਕ ਮੈਬਰਾਂ ਨੇ ਆਰੋਪ ਲਗਾਇਆ ਹੈ ਕਿ ਮ੍ਰਿਤਕ ਲੜਕੀ ਦੇ ਪਤੀ ਰਿੰਕੂ ਦਾ ਆਪਣੀ ਹੀ ਮਤਰਾਈ ਮਾਂ ਨਾਲ ਨਜਾਇਜ਼ ਸਬੰਧ ਸਨ। ਜਿਸ ਕਰਕੇ ਉਹ ਲੜਕੀ ਨਾਲ ਬੁਰਾ ਵਿਹਾਰ ਕਰਦੀ ਸੀ ਅਤੇ ਜਦ ਉਹ ਬਿਮਾਰ ਸੀ ਤਾਂ ਉਸਦੀ ਸੱਸ ਨੇ ਉਸ ਨੂੰ ਡਾਕਟਰ ਨੂੰ ਦਿਖਉਣ ਦੀ ਬਜਾਏ ਉਸ ਨੂੰ ਆਪਣੇ ਕੋਲੋਂ ਹੀ ਕੋਈ ਦਵਾਈ ਦੇ ਦਿਤੀ ਜਿਸ ਨਾਲ ਲੜਕੀ ਦੀ ਹਾਲਤ ਵਿਗੜ ਗਈ ਅਤੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਫ਼ਿਲਹਾਲ ਪੁਲਿਸ ਨੇ ਮ੍ਰਿਤਕ ਲੜਕੀ ਦੀ ਸੱਸ,ਸੋਹਰੇ ਅਤੇ ਉਸਦੇ ਪਤੀ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿਤੀ ਹੈ

ਜਾਣਕਾਰੀ ਦਿੰਦਿਆਂ ਮ੍ਰਿਤਕ ਲੜਕੀ ਦੇ ਚਾਚਾ ਅਤੇ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਉਹਨਾਂ ਦੀ ਲੜਕੀ ਸਿਮਰਨਜੀਤ ਕੌਰ ਦਾ ਵਿਆਹ ਗੁਰਦਾਸਪੁਰ ਦੇ ਰਿੰਕੂ ਨਾਮ ਦੇ ਲੜਕੇ ਨਾਲ ਹੋਇਆ ਸੀ। ਵਿਆਹ ਤੋਂ ਕੁੱਝ ਦਿਨ ਬਾਅਦ ਹੀ ਉਸਦੀ ਸੱਸ ਉਸ ਨੂੰ ਤੰਗ ਪ੍ਰੇਸ਼ਾਨ ਕਰਨ ਲੱਗੀ ਅਤੇ ਮੰਦਾ ਚੰਗਾਂ ਬੋਲਣ ਲੱਗੀ।

ਉਨ੍ਹਾਂ ਦਸਿਆ ਕਿ ਕਈ ਵਾਰ ਪੰਚਾਇਤਾਂ ਵਿੱਚ ਬੈਠ ਕੇ ਫੈਂਸਲੇ ਹੋਏ ਪਰ ਜਦੋ ਲੜਕੀ ਗਰਭਵਤੀ ਹੋਈ ਤਾਂ ਉਸ ਨੂੰ ਕੋਈ ਡਾਕਟਰੀ ਇਲਾਜ ਨਹੀਂ ਦਿੱਤਾ ਗਿਆ ਅਤੇ ਆਪਣੇ ਕੋਲੋਂ ਹੀ ਦਵਾਈ ਦਿੰਦੇ ਰਹੇ ਅਤੇ ਜਦੋਂ ਲੜਕੀ ਦੀ ਹਾਲਤ ਬਹੁਤ ਜ਼ਿਆਦਾ ਖ਼ਰਾਬ ਹੋ ਗਈ ਤਾਂ ਉਸਨੂੰ ਹਸਪਤਾਲ ਲਿਜਾਇਆ ਗਿਆ। ਪਰ ਸਹੀ ਇਲਾਜ ਨਾ ਹੋਣ ਕਾਰਨ ਉਸਦੀ ਮੌਤ ਹੋ ਗਈ ਜਿਸਦੇ ਜਿੰਮੇਵਾਰ ਮ੍ਰਿਤਕ ਲੜਕੀ ਦੀ ਸੱਸ, ਸੋਹਰਾਂ ਅਤੇ ਉਸਦਾ ਪਤੀ ਰਿੰਕੂ ਹੈ ਇਹਨਾਂ ਉਪਰ ਸੱਖਤ ਕਾਰਵਾਈ ਹੋਣੀ ਚਾਹੀਦੀ ਹੈ।

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਚ.ਓ. ਕੁਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਲੜਕੀ ਦੇ ਪਰਿਵਾਰਕ ਮੈਬਰਾਂ ਨੇ ਬਿਆਨ ਦਰਜ ਕਰਵਾਏ ਹਨ ਕਿ ਉਹਨਾਂ ਦੀ ਲੜਕੀ ਨੂੰ ਗ਼ਲਤ ਦਵਾਈ ਦਿਤੀ ਗਈ ਹੈ, ਜਿਸ ਕਾਰਨ ਇਲਾਜ ਦੌਰਾਨ ਉਸਦੀ ਮੌਤ ਹੋਈ ਹੈ। ਬਿਆਨ ਦੇ ਅਧਾਰ ਤੇ ਬਣਦੀ ਕਾਰਵਾਈ ਕਰ ਮ੍ਰਿਤਕ ਲੜਕੀ ਦੀ ਸੱਸ, ਸੋਹਰੇ ਅਤੇ ਉਸਦੇ ਪਤੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

SHOW MORE