HOME » Top Videos » Punjab
Share whatsapp

ਜਬਰਜਨਾਹ ਪੀੜਤਾ ਦੇ ਘਰ ’ਤੇ ਮੁਲਜ਼ਮਾਂ ਵੱਲੋਂ ਜਾਨਲੇਵਾ ਹਮਲਾ, ਘਟਨਾ ਸੀਸੀਟੀਵੀ ‘ਚ ਕੈਦ

Punjab | 12:32 PM IST Mar 17, 2020

ਜਲਾਲਾਬਾਦ ਵਿੱਚ ਕਾਨੂੰਨ ਵਿਵਸਥਾ ਨੂੰ ਲੈ ਕੇ ਵੱਡੇ ਸਵਾਲ ਉੱਠ ਰਹੇ ਹਨ। ਬੀਤੀ ਰਾਤ ਇੱਕ ਬਲਾਤਕਾਰ ਪੀੜਤ ਪਰਿਵਾਰ ਦੇ ਘਰ ਵੜ ਲਗਭਗ ਦਰਜਨ ਭਰ ਲੋਕਾਂ ਦੇ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਹੈ। ਇਹ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ।

ਜਲਾਲਾਬਾਦ ਮਿਲੀ ਜਾਣਕਾਰੀ ਅਨੁਸਾਰ ਜਲਾਲਾਬਾਦ ਦੇ ਆਰੇ ਵਾਲੀ ਸਟਰੀਟ ਵਿੱਚ ਇੱਕ ਪਰਿਵਾਰ ਦੇ ਘਰ ਬੀਤੀ ਰਾਤ ਦਸ ਤੋਂ ਬਾਰਾਂ ਅਣਪਛਾਤੇ ਲੋਕ ਦਾਖ਼ਲ ਹੁੰਦੇ ਹਨ ਅਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਪਰਿਵਾਰ ਤੇ ਹਮਲਾ ਕਰ ਦਿੰਦੇ ਹਨ ਇਸ ਹਮਲੇ ਦੇ ਵਿੱਚ ਇੱਕ ਬਜ਼ੁਰਗ ਜੋੜਾ ਗੰਭੀਰ ਜ਼ਖ਼ਮੀ ਹੋ ਜਾਂਦਾ ਹੈ ਜਿਸ ਨੂੰ ਕਿ ਇਲਾਜ ਦੇ ਲਈ ਜਲਾਲਾਬਾਦ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਹੈ।

ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਬੀਤੀ 13 ਫਰਵਰੀ ਨੂੰ ਉਨ੍ਹਾਂ ਦੀ ਨਾਬਾਲਗ ਬੇਟੀ ਨੂੰ ਪਿੰਡ ਟਿਵਾਣਾ ਕਲਾਂ ਦੇ ਕੁਝ ਲੋਕਾਂ ਵੱਲੋਂ ਅਗਵਾ ਕਰਕੇ ਰੇਪ ਕੀਤਾ ਸੀ। 17 ਫਰਵਰੀ ਨੂੰ ਉਨ੍ਹਾਂ ਦੀ ਬੇਟੀ ਜਦ ਘਰ ਵਾਪਸ ਪਰਤੀ ਹੈ ਤਾਂ ਲੜਕੀ ਦਾ ਮੈਡੀਕਲ ਕਰਵਾ ਕੇ ਉਕਤ ਦੋਸ਼ੀਆਂ ਦੇ ਖਿਲਾਫ ਥਾਣਾ ਸਿਟੀ ਜਲਾਲਾਬਾਦ ਵਿਖੇ ਮੁਕੱਦਮਾ  ਨੰਬਰ 26 ਦਰਜ ਕਰਵਾ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਆਰੋਪੀਆਂ ਦੇ ਵੱਲੋਂ ਉਨ੍ਹਾਂ ਨੂੰ ਲਗਾਤਾਰ ਫੋਨ ਤੇ ਧਮਕੀਆਂ ਦੇ ਰਹੇ ਸਨ। ਇਸ ਬਾਰੇ ਉਨ੍ਹਾਂ ਵੱਲੋਂ ਪੁਲਿਸ ਨੂੰ ਵੀ ਸੂਚਿਤ ਕੀਤਾ ਸੀ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਬੀਤੀ ਰਾਤ ਇਹ ਦੋਸ਼ੀ ਤਿੰਨੋਂ ਭਰਾ ਲਖਵਿੰਦਰ ਸਿੰਘ ਲੱਖਾ ਹਰਜਿੰਦਰ ਸਿੰਘ ਜਿੰਦਾ ਤੇ ਲਵਪ੍ਰੀਤ ਸਿੰਘ ਲੱਭੀ ਆਪਣੇ ਹੋਰ ਦਸ ਤੋਂ ਬਾਰਾਂ ਸਾਥੀਆਂ ਦੇ ਨਾਲ ਇਸ ਪਰਿਵਾਰ ਦੇ ਉੱਪਰ ਜਾਨਲੇਵਾ ਹਮਲਾ ਦਿੱਤਾ।

ਉਧਰ ਦੂਜੇ ਪਾਸੇ ਜਦ ਇਸ ਬਾਬਤ ਜਲਾਲਾਬਾਦ ਸਿਟੀ ਥਾਣਾ ਦੇ SHO ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਦੇਰ ਰਾਤ ਉਨ੍ਹਾਂ ਦੇ ਕੋਲ ਇਹ ਮਾਮਲਾ ਆਇਆ ਸੀ ਜਿਸ ਤੋਂ ਬਾਅਦ ਉਨ੍ਹਾਂ ਦੇ ਵੱਲੋਂ ਆਰੋਪੀਆਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਉਕਤ ਆਰੋਪੀਆਂ ਦੇ ਖਿਲਾਫ ਮਾਮਲਾ ਦਰਜ ਕਰ ਉਨ੍ਹਾਂ ਦੀ ਭਾਲ ਦੇ ਵਿੱਚ ਵੱਖ ਵੱਖ ਟੀਮਾਂ ਬਣਾ ਦਿੱਤੀਆਂ ਗਈਆਂ ਹਨ ਅਤੇ ਜਲਦ ਹੀ ਆਰੋਪੀ ਪੁਲਿਸ ਦੀ ਗ੍ਰਿਫ਼ਤ ਵਿੱਚ ਹੋਣਗੇ।

 

SHOW MORE
corona virus btn
corona virus btn
Loading