CHANGE LANGUAGE
HOME » Top Videos » Punjab
ਇੰਜ ਵੀ ਆ ਜਾਂਦੀ ਹੈ ਮੌਤ, ਕੰਮ ਤੋਂ ਪਰਤ ਰਹੇ ਨੌਜਵਾਨ...
Punjab | 05:42 PM IST Jul 17, 2018
ਲੁਧਿਆਣਾ ਵਿਚ ਇਕ ਦਿਲ ਕੰਬਾਊ ਵੀਡੀਓ ਸਾਹਮਣੇ ਆਇਆ ਹੈ। ਵੀਡੀਓ ਵਿਚ ਦਿੱਸ ਰਿਹਾ ਹੈ ਕਿ ਦੋ ਨੌਜਵਾਨ ਬਾਰਸ਼ ਵਿਚ ਇਕ ਗਲੀ ਵਿਚੋਂ ਲੰਘ ਰਹੇ ਹਨ। ਪਿੱਛੋਂ ਇਕ ਕਾਰ ਆਉਂਦੀ ਹੈ। ਇਨ੍ਹਾਂ ਵਿਚੋਂ ਇਕ ਨੌਜਵਾਨ ਕਾਰ ਤੋਂ ਬਚਨ ਲਈ ਇਕ ਦੁਕਾਨ ਦੇ ਅੱਗੇ ਖੜ੍ਹਾ ਹੋ ਜਾਂਦਾ ਹੈ। ਜਦੋਂ ਉਹ ਦੁਕਾਨ ਦੇ ਸ਼ਟਰ ਨੂੰ ਹੱਥ ਪਾਉਂਦਾ ਹੈ ਤਾਂ ਉਸ ਨੂੰ ਕਰੰਟ ਲੱਗ ਜਾਂਦਾ ਹੈ ਤੇ ਉਹ ਬਾਰਸ਼ ਦੇ ਪਾਣੀ ਵਿਚ ਮੂੰਹ ਪਰਨੇ ਡਿੱਗ ਜਾਂਦਾ ਹੈ। ਉਸ ਦਾ ਨਾਲਦਾ ਸਾਥੀ ਤੇ ਕਾਰ ਵਾਲਾ ਉਥੋਂ ਭੱਜ ਜਾਂਦੇ ਹਨ।
ਲੋਕ ਕੋਲੋਂ ਲੰਘ ਰਹੇ ਹਨ ਪਰ ਉਸ ਨੂੰ ਕੋਈ ਨਹੀਂ ਵੇਖ ਰਿਹਾ। ਇਸ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਰਵੀ ਕੁਮਾਰ ਵਜੋਂ ਹੋਈ ਹੈ। ਉਸ ਦੀਆਂ ਚਾਰ ਧੀਆਂ ਹਨ ਤੇ ਪਰਿਵਾਰ ਯੂਪੀ ਰਹਿੰਦਾ ਹੈ। ਉਹ ਇਥੇ ਮਹੱਲਾ ਫ਼ਤਿਹਪੁਰ ਨਗਰ ਵਿਚ ਕਿਰਾਏ ਦੇ ਮਕਾਨ ਵਿਚ ਰਹਿੰਦਾ ਸੀ ਤੇ ਇਕ ਫ਼ੈਕਟਰੀ ਵਿਚ ਕੰਮ ਕਰਦਾ ਸੀ। ਸਵੇਰੇ 10 ਵਜੇ ਉਹ ਘਰ ਪਰਤ ਰਿਹਾ ਸੀ, ਜਦੋਂ ਇਹ ਹਾਦਸਾ ਵਾਪਰਿਆ।