HOME » Top Videos » Punjab
Share whatsapp

ਕਪੂਰਥਲੇ 'ਚ ਪੂਰੇ ਪਰਿਵਾਰ ਦੀ ਮੌਤ ਤੋਂ ਪਹਿਲਾਂ ਦਾ ਵੀਡੀਓ ਵਾਇਰਲ, ਵੇਖੋ ਕਿਵੇਂ.

Punjab | 10:07 PM IST Aug 02, 2018

ਜਗਜੀਤ ਸਿੰਧ ਧੰਜੂ

ਅੱਜ ਸਵੇਰੇ ਕਪੂਰਥਲਾ ਵਿਚ ਆਪਣੇ ਸਾਰੇ ਪਰਿਵਾਰ ਨੂੰ ਸਾੜ ਕੇ ਖੁਦਕੁਸ਼ੀ ਕਰਨ ਵਾਲੇ ਨੌਜਵਾਨ ਦਾ ਇਕ ਦਿਲ ਦਹਿਲਾਉਣ ਵਾਲਾ ਵੀਡੀਓ ਸਾਹਮਣੇ ਆਇਆ ਹੈ। ਵੀਡੀਓ ਵਿਚ ਆਪਣੇ ਪਰਿਵਾਰ ਨੂੰ ਅੱਗ ਲਾਉਣ ਤੋਂ ਪਹਿਲਾਂ ਇਹ ਨੌਜਵਾਨ ਕੁਝ ਲੋਕਾਂ ਦੇ ਨਾਂ ਲੈ ਰਿਹਾ ਹੈ। ਉਹ ਦੱਸ ਰਿਹਾ ਹੈ ਕਿ ਪਿੰਡ ਦੇ ਕੁਝ ਲੋਕਾਂ ਨੇ ਉਸ ਦੀ ਪਤਨੀ ਦੀ ਅਸ਼ਲੀਲ ਵੀਡੀਓ ਬਣਾ ਲਈ ਤੇ ਹੁਣ ਉਸ ਨੂੰ ਪਰੇਸ਼ਾਨ ਕਰ ਰਹੇ ਹਨ।

ਦੱਸ ਦਈਏ ਕਿ ਇਹ ਨੌਜਵਾਨ ਕਾਫੀ ਸਮੇਂ ਪਿੱਛੋਂ ਵਿਦੇਸ਼ ਤੋਂ ਪਰਤਿਆ ਸੀ ਤੇ ਪਿੰਡ ਵਿਚ ਆ ਕੇ ਉਸ ਨੂੰ ਕੁਝ ਅਜਿਹਾ ਪਤਾ ਲੱਗਾ ਕਿ ਉਸ ਨੇ ਚਿਰਾਂ ਪਿੱਛੋਂ ਮਿਲੇ ਆਪਣੇ ਛੋਟੇ ਛੋਟੇ ਬੱਚਿਆਂ ਤੇ ਪਤਨੀ ਸਮੇਤ ਆਪਣੇ ਆਪ ਨੂੰ ਖਤਮ ਕਰ ਲਿਆ। ਵੀਡੀਓ ਵਿਚ ਉਹ ਦੱਸ ਰਿਹਾ ਹੈ ਕਿ ਉਹ ਆਪਣੇ ਸਾਰੇ ਪਰਿਵਾਰ ਨੂੰ ਮਾਰ ਕੇ ਖੁਦਕੁਸ਼ੀ ਕਰ ਰਿਹਾ ਹੈ। ਪਹਿਲੀ ਵੀਡੀਓ ਵਿਚ ਕੁਲਵਿੰਦਰ ਆਪਣਾ ਆਖਰੀ ਬਿਆਨ ਦਿੰਦਾ ਹੋਇਆ ਦੱਸਦਾ ਹੈ ਕਿ ਉਹ ਚਾਰ ਲੋਕਾਂ ਤੋਂ ਦੁਖੀ ਹੋ ਕੇ ਮੌਤ ਗਲ ਲਾ ਰਿਹਾ ਹੈ। ਉਥੇ ਹੀ ਉਸ ਦੀ ਪਤਨੀ ਸੰਦੀਪ ਦੀ ਆਖਰੀ ਵੀਡੀਓ ਹੈ ਜਿਸ ਵਿਚ ਉਹ ਹਸਪਤਾਲ ਵਿਚ ਆਖਰੀ ਸਾਹ ਲੈਂਦੀ ਹੋਈ ਮੁਲਜ਼ਮਾਂ ਦੇ ਨਾਮ ਦੱਸਦੀ ਹੈ।

ਕੁਲਵਿੰਦਰ ਦੀ ਸਭ ਤੋਂ ਪਹਿਲਾਂ ਮੌਤ ਹੋਈ ਸੀ। ਜਦ ਕਿ ਦੋਵੇਂ ਮਾਸੂਮ ਬੱਚੇ ਤੇ ਪਤਨੀ ਹਸਪਤਾਲ ਵਿਚ ਤੜਫ ਰਹੇ ਸਨ। ਵੀਡੀਓ ਵਿਚ ਦਿੱਸ ਰਿਹਾ ਹੈ ਕਿ ਪੁਲਿਸ ਉਨ੍ਹਾਂ ਦੇ ਬਿਆਨ ਲੈ ਰਹੀ ਹੈ। ਹਾਲਾਂਕਿ ਬਾਅਦ ਵਿਚ ਇਨ੍ਹਾਂ ਦੀ ਵੀ ਮੌਤ ਹੋ ਗਈ।

SHOW MORE