HOME » Top Videos » Punjab
Share whatsapp

ਕਰਜ਼ ਨੇ ਨਿਗਲਿਆ ਇੱਕ ਹੋਰ ਅੰਨਦਾਤਾ

Punjab | 01:56 PM IST Feb 29, 2020

ਪੰਜਾਬ ਵਿਚ ਕਰਜੇ ਦਾ ਦੈਂਤ ਕਿਸਾਨ ਨੂੰ ਖਾ ਰਿਹਾ ਹੈ। ਮਾਨਸਾ ਵਿਖੇ ਕਰਜ਼ ਦੇ ਝੰਬੇ ਕਿਸਾਨ ਵਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਕਿਸਾਨ ਇੰਦਰਜੀਤ ਸਿੰਘ (42) 'ਤੇ ਲਗਭਗ 5 ਲੱਖ ਰੁਪਏ ਦਾ ਕਰਜ਼ ਸੀ। ਉਸ ਦੀ ਤਿੰਨ ਕਨਾਲ ਚੋਂ ਦੋ ਕਨਾਲ ਜ਼ਮੀਨ ਵਿੱਕ ਚੁੱਕੀ ਸੀ ਅਤੇ ਘਰ ਦੀ ਵਿੱਤੀ ਹਾਲਤ ਮਾੜੀ ਹੋ ਗਈ ਸੀ।  ਇੰਦਰਜੀਤ ਸਿੰਘ ਪਰਿਵਾਰ ਵਿਚ ਇਕਲੌਤਾ ਕਮਾਉਣ ਵਾਲਾ ਸੀ। ਰਿਸ਼ਤੇਦਾਰਾਂ ਨੇ ਸਰਕਾਰ ਤੋਂ ਪੀੜਤ ਪਰਿਵਾਰ ਦੀ ਮਦਦ ਕਰਨ ਦੀ ਮੰਗ ਕੀਤੀ। ਪੁਲਿਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨ ਦੇ ਆਧਾਰ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

SHOW MORE