HOME » Top Videos » Punjab
Share whatsapp

ਚੋਣਾਂ ਤੋਂ ਪਹਿਲਾ ਸਰਗਰਮ ਹੋਏ ਡੇਰਾ ਪ੍ਰੇਮੀ, ਕਰਨ ਲੱਗੇ ਇਹ ਕੰਮ, ਵੀਡੀਓ ਆਈ ਸਾਹਮਣੇ

Punjab | 04:06 PM IST Apr 11, 2019

ਡੇਰਾ ਸਿਰਸਾ ਮੁਖੀ ਦੇ ਜੇਲ੍ਹ ਜਾਣ ਤੋਂ ਬਾਅਦ ਬੇਸ਼ੱਕ ਸਿਆਸੀ ਪਾਰਟੀਆਂ ਨੇ ਡੇਰੇ ਤੋਂ ਆਪਣੇ ਪੈਰ ਪਿੱਛੇ ਖਿੱਚ ਲਏ। ਪਰ 2019 ਚੋਣਾਂ ਤੋਂ ਪਹਿਲਾ ਹਾਸ਼ੀਏ ਉੱਤੇ ਪੁੱਜੇ ਡੇਰਾ ਪ੍ਰੇਮੀ ਮੁੜ ਸਰਗਰਮ ਹੋ ਚੁੱਕੇ ਹਨ। ਡੇਰਾ ਦੇ ਸਿਆਸੀ ਵਿੰਗ ਸੰਗਰੂਰ ਚ ਇੰਨੀ ਦਿਨੀਂ ਡੇਰਾ ਪ੍ਰੇਮੀਆਂ ਦੀਆਂ ਮੀਟਿੰਗਾਂ ਲਈਆਂ ਜਾ ਰਹੀਆਂ ਤਾਂ ਜੋ ਇੱਕ ਜੁੱਟ ਹੋ ਕੇ ਮੁੜ ਸਿਆਸਤ ਚ ਡੇਰੇ ਦੇ ਪ੍ਰਭਾਵ ਨੂੰ ਕਾਇਮ ਕੀਤਾ ਜਾ ਸਕੇ। ਹਾਲਾਂਕਿ ਅਜੇ ਤੱਕ ਡੇਰਾ ਪ੍ਰੇਮੀ ਆਪਣੇ ਪੱਤੇ ਖੌਲਣ ਨੂੰ ਤਿਆਰ ਨਹੀਂ।

ਹੁਣ ਤੱਕ ਖੁੱਲ੍ਹੇ ਤੌਰ 'ਤੇ ਸਿਆਸੀ ਦਲਾਂ ਦਾ ਸਮਰਥਨ ਕਰਨਾ ਵਾਲਾ ਸਿਰਸਾ ਡੇਰਾ। ਇਸ ਵਾਰ ਆਪਣੇ ਪੱਤੇ ਖੋਲ੍ਹਣ ਨੂੰ ਤਿਆਰ ਨਹੀਂ ਹੈ। 2015 ਤੋਂ ਲੈ ਕੇ  ਹੁਣ ਤੱਕ ਪੰਜਾਬ ਜੋ ਕੁੱਝ ਵੀ ਹੋਇਆ। ਉਸ ਨੇ ਡੇਰਾ ਪ੍ਰੇਮੀਆਂ ਨੂੰ ਆਪਣੀ ਰਣਨੀਤੀ ਵਿੱਚ ਬਦਲਾਅ ਲਈ ਮਜਬੂਰ ਕਰ ਦਿੱਤਾ ਹੈ। ਕਿਉਂਕਿ ਪਹਿਲਾ ਜੋ ਸਿਆਸਤਦਾਨ ਖੁੱਲ੍ਹ ਕੇ ਵੋਟਾਂ ਮੰਗਣ ਲਈ ਡੇਰੇ ਚ ਗੇੜੇ ਲਾਉਂਦੇ ਸਨ।

ਹੁਣ ਸਿਆਸਤਦਾਨ ਵੀ ਡੇਰੇ ਤੋਂ ਦੂਰੀ ਬਣਾਉਣ ਲੱਗੇ ਹਨ। ਪਿਛਲੇ ਦੋ ਸਾਲਾਂ ਤੋਂ ਹਾਸ਼ੀਏ ਉੱਤੇ ਪੁੱਜੇ ਡੇਰਾ ਪ੍ਰੇਮੀ 2019 ਚੋਣ ਨੂੰ ਲੈ ਕੇ ਮੁੜ ਸਰਗਰਮ ਹੋ ਚੁੱਕੇ ਹਨ। ਡੇਰੇ ਦਾ ਸਿਆਸੀ ਵਿੰਗ ਵੀ ਰਣਨੀਤੀ ਵਿੱਚ ਜੁੱਟ ਚੁੱਕਿਆ ਹੈ ਤੇ ਥਾਂ-ਤਾਂ ਮੀਟਿੰਗਾਂ ਹੋਣ ਲੱਗੀਆਂ ਹਨ। ਹਾਂਲਿਕ ਅਜੇ ਵੀ ਉਹ ਆਪਣੇ ਪੱਤੇ ਖੌਲਣ ਨੂੰ ਤਿਆਰ ਨਹੀਂ ਹਨ। ਪਰ ਸੰਗਰੂਰ ਚ ਡੇਰਾ ਪ੍ਰੇਮੀ ਦੀ ਹੋਈ ਮੀਟਿੰਗ ਦਾ ਮਕਸਦ ਡੇਰਾ ਸਮਰਥਕਾਂ ਨੂੰ ਮੁੜ ਇੱਕ ਜੁੱਟ ਉਨ੍ਹਾਂ ਦੀ 2019 ਪ੍ਰਤੀ ਰਾਏ ਜਾਣਨਾ ਸੀ। ਡੇਰਾ ਪ੍ਰੇਮੀਆਂ ਦਾ ਕਹਿਣਾ ਹੈ ਕਿ  ਇਸ ਵਾਰ ਵੋਟਾਂ ਕਿਸ ਨੂੰ ਪਾਉਣੀਆਂ ਨੇ ਇਹ ਫ਼ੈਸਲਾ ਵੋਟਿੰਗ ਤੋਂ ਕੁੱਝ ਦਿਨ ਪਹਿਲਾ ਲਿਆ ਜਾਵੇਗਾ।

ਸੰਗਰੂਰ ਚ ਡੇਰਾ ਸਿਰਸਾ ਦਾ ਕਾਫ਼ੀ ਪ੍ਰਭਾਵ ਹੈ। ਜਦੋਂਕਿ ਡੇਰਾ ਮੁਖੀ ਨੂੰ ਮਿਲੀ ਮੁਆਫ਼ੀ ਦੇ ਮੁੱਦੇ ਉੱਤੇ ਅਕਾਲੀ ਦਲ ਪਹਿਲਾ ਹੀ ਕਾਫ਼ੀ ਸਿਆਸੀ ਨੁਕਸਾਨ ਝੱਲ ਚੁੱਕਾ ਹੈ। ਅਜਿਹੇ ਚ ਹੁਣ ਪਾਰਟੀ ਦੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਵੀ ਪੰਥਕ ਵੋਟਰਾਂ ਨੂੰ ਨਾਰਾਜ਼ ਕਰ ਕੇ ਡੇਰੇ ਦੇ ਸਮਰਥਨ ਤੋਂ ਪਰਹੇਜ਼ ਕਰ ਰਹੇ ਹਨ।

ਬੇਸ਼ੱਕ ਸਿਆਸੀ ਪਾਰਟੀਆਂ ਡੇਰੇ ਤੋਂ ਦੁਰ ਰਹਿਣ ਦੇ ਹੀ ਦਾਅਵੇ ਕਰ ਰਹੀਆਂ ਹਨ। ਪਰ ਡੇਰਾ ਪ੍ਰੇਮੀਆਂ ਦੀਆਂ ਵੋਟਾਂ ਨੂੰ ਅੱਖੋਂ-ਪਰੋਖੇ ਕਰਨਾ ਵੀ ਆਸਾਨ ਨਹੀਂ। ਹਾਲਾਂਕਿ ਡੇਰੇ ਦੇ ਪੈਰੋਕਾਰ ਅਜੇ ਤੱਕ ਆਪਣੇ ਪੱਤੇ ਖੋਲ੍ਹਣ ਨੂੰ ਤਿਆਰ ਨਹੀਂ ਹਨ ਪਰ ਚੋਣ ਤੋਂ ਐਨ ਪਹਿਲਾ ਡੇਰਾ ਪ੍ਰੇਮੀਆਂ ਦੀਆਂ ਵਧੀਆਂ ਗਤੀਵਿਧੀਆਂ ਨੇ ਸਿਆਸੀ ਪਾਰਟੀਆਂ ਦੀਆਂ ਧੜਕਣਾਂ ਵੀ ਜ਼ਰੂਰ ਵਧਾ ਦਿੱਤੀਆਂ ਹਨ।

SHOW MORE