HOME » Top Videos » Punjab
ਵੋਟਾਂ ਵਾਲੇ ਦਿਨ 300 ਲੀਟਰ ਦੇਸੀ ਸ਼ਰਾਬ ਬਰਾਮਦ...
Punjab | 12:49 PM IST May 19, 2019
ਅੱਜ ਇੱਥੇ ਸਾਰੇ ਪਾਸੇ ਲੋਕਸਭਾ ਚੋਣ ਵਿੱਚ ਲੋਕ ਵੋਟ ਪਾਉਣ ਲੱਗੇ ਹਨ, ਉੱਥੇ ਹੀ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਲੋਪੋਕੇ ਦੇ ਪਿੰਡ ਪ੍ਰੀਤ ਨਗਰ ਵਿੱਛ ਐਸਐਸਟੀ ਵੱਲੋਂ 300 ਲੀਟਰ ਦੇਸੀ ਸ਼ਰਾਬ ਬਰਾਮਦ ਕੀਤੀ ਹੈ। ਇਹ ਸ਼ਰਾਬ ਦੀਆਂ ਪੇਟੀਆਂ ਨਾਕੇ ਦੌਰਾਨ ਰਿਕਸ਼ਾ ਆਟੋ ਵਿੱਚੋਂ ਬਰਾਮਦ ਕੀਤੀ ਗਈ ਹੈ। ਇਸ ਆਟੋ ਰਿਕਸ਼ਾ ਵੱਚ ਦੋ ਵਿਅਕਤੀ ਸਵਾਰ ਸਨ।
ਐਕਸਾਈਜ ਵਿਭਾਗ ਦੀ ਇੰਸਪੈਕਟਰ ਮੈਡਮ ਰਾਜਵਿੰਦਰ ਕੌਰ ਨੇ ਦੱਸਿਆ ਕਿ ਇਹ ਸ਼ਰਾਬ ਕਿਸੇ ਰਾਜਨੀਤਕ ਪਾਰਟੀ ਦੀ ਹੈ ਜਾਂ ਨਹੀ ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ। ਪਰ ਇਹ ਪਤਾ ਲੱਗਾ ਹੈ ਸ਼ਰਾਬ ਪਿੰਡ ਮਾਹਲ ਲੈ ਕੇ ਜਾਣੀ ਸੀ।