HOME » Top Videos » Punjab
Share whatsapp

ਧਰਮਿੰਦਰ ਨੇ ਕਿਹਾ, ਇਥੇ ਝੋਟੇ ਦੇ ਸਿਰ ਵਰਗੀ ਜ਼ਮੀਨ ਏ, ਖ਼ਰਬੂਜ਼ੇ ਵੇਚਾਂਗਾ, ਨਹੀਂ ਜਾਵਾਂਗਾ ਮੁੰਬਈ

Punjab | 07:46 PM IST May 12, 2019

ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਦੀ ਚੋਣ ਮੁਹਿੰਮ ਵਿਚ ਉਨ੍ਹਾਂ ਦੇ ਪਿਤਾ ਧਰਮਿੰਦਰ ਵੀ ਕੁੱਦ ਪਏ ਹਨ। ਇਸ ਦੌਰਾਨ ਧਰਮਿੰਦਰ ਨੇ ਕਿਹਾ ਕਿ ਸੰਨੀ ਨੂੰ ਲੋਕਾਂ ਦਾ ਖੂਬ ਪਿਆਰ ਮਿਲ ਰਿਹਾ ਤੇ ਇਸ ਪਿਆਰ ਖਾਤਰ ਅਸੀਂ ਕੰਮ ਕਰਾਂਗੇ। ਉਨ੍ਹਾਂ ਕਿਹਾ ਕਿ ਅਸੀਂ ਕਹਿੰਦੇ ਨਹੀਂ, ਕਰਕੇ ਵਿਖਾਵਾਂਗੇ ਕਿਉਂਕਿ ਅਸੀਂ ਲੋਕਾਂ ਦੇ ਦਰਦ ਸਮਝਦੇ ਹਾਂ।

ਧਰਮਿੰਦਰ ਨੇ ਕਿਹਾ ਕਿ ਮੈਂ ਪਿੰਡਾਂ ਦੇ ਲੋਕਾਂ 'ਚ ਰਿਹਾ ਹਾਂ ਤੇ ਦੱਸਦਾ ਹਾਂ ਕਿ ਸੰਨੀ ਸ਼ੇਰ-ਦਿਲ ਵੀ ਹੈ ਤੇ ਨੇਕ-ਦਿਲ ਵੀ। ਮੁੰਬਈ ਵਾਪਸ ਜਾਣ ਬਾਰੇ ਪੁੱਛਿਆ ਗਿਆ ਤਾਂ, ਉਨ੍ਹਾਂ ਕਿਹਾ ਕਿ ਮੈਂ ਕਿਉਂ ਵਾਪਸ ਜਾਵਾਂਗਾ, ਇਥੇ ਝੋਟੇ ਦੀ ਸਿਰ ਵਰਗੀ ਜ਼ਮੀਨ ਹੈ, ਮੈਂ ਖ਼ਰਬੂਜ਼ੇ ਵੇਚਾਂਗਾ, ਮੱਕੀ ਬੀਜਾਂਗਾ। ਇਸ ਲਈ ਹੁਣ ਮੈਂ ਇਥੇ ਹੀ ਰਹਾਂਗਾ। ਜਦੋਂ ਉਨ੍ਹਾਂ ਨੂੰ ਚੋਣ ਪ੍ਰਚਾਰ ਵਿਚ ਫ਼ਿਲਮੀ ਹਸਤੀਆਂ ਦੇ ਆਉਣ ਬਾਰੇ ਪੁੱਛਿਆ ਤਾਂ, ਧਰਮਿੰਦਰ ਨੇ ਕਿਹਾ ਮੈਂ ਕਿਸੇ ਤੋਂ ਘੱਟ ਨਹੀਂ ਹਾਂ। ਤੁਸੀਂ ਦੱਸੋ ਕਿਹੜੀ ਹੀਰੋਇਨ ਨੂੰ ਲੈ ਕੇ ਆਵਾਂ।

ਉਨ੍ਹਾਂ ਕਿਹਾ ਕਿ ਸਾਡੇ ਪਰਿਵਾਰ ਦਾ ਅਕਸ ਆਮ ਲੋਕਾਂ ਵਰਗਾ ਹੈ ਤੇ ਅਸੀਂ ਮੁੰਬਈ ਜਾ ਕੇ ਵੀ ਬਦਲੇ ਨਹੀਂ। ਧਰਮਿੰਦਰ ਨੇ ਸੰਨੀ ਤੋਂ ਵੱਖਰਾ ਪ੍ਰਚਾਰ ਕੀਤਾ ਤੇ ਆਉਂਦੇ ਦਿਨੀਂ ਵੀ ਉਹ ਅਜਿਹਾ ਹੀ ਚੋਣ ਪ੍ਰਚਾਰ ਕਰਨ ਜਾ ਰਹੇ ਹਨ। ਜਿੱਥੇ ਸੰਨੀ ਦਿਓਲ ਆਪਣਾ ਪ੍ਰਚਾਰ ਜ਼ਿਆਦਾਤਰ ਰੋਡ ਸ਼ੋਅਜ਼ ਰਾਹੀਂ ਜਾਂ ਫ਼ਿਲਮੀ ਡਾਇਲਾਗ ਰਾਹੀਂ ਹੀ ਕਰਦੇ ਹਨ, ਉੱਥੇ ਧਰਮਿੰਦਰ ਇਸ ਮਾਮਲੇ ਵਿੱਚ ਵਧੇਰੇ ਤਜਰਬੇਕਾਰ ਦਿੱਸ ਰਹੇ ਹਨ ਅਤੇ ਉਨ੍ਹਾਂ ਲੋਕਾਂ ਨਾਲ ਸਿੱਧਾ ਰਾਬਤਾ ਬਣਾਉਣਾ ਦਾ ਵਿਕਲਪ ਚੁਣਿਆ।

 

SHOW MORE