HOME » Top Videos » Punjab
Share whatsapp

video-ਭਾਜਪਾ ਨੂੰ ਜਾਂਦਾ ਹੈ ਕੋਰੀਡੋਰ ਤੇ ਸਿੱਖ ਕੈਦੀਆਂ ਦੀ ਰਿਹਾਈ ਦਾ ਕ੍ਰੈਡਿਟ: ਢੀਂਡਸਾ

Punjab | 05:37 PM IST Nov 14, 2019

8 ਸਿੱਖ ਕੈਦੀਆਂ ਦੀ ਰਿਹਾਈ ਦੀ ਆਰਡਰ ਕਾਪੀ ਸਾਹਮਣੇ ਆਉਣ ਤੋਂ ਬਾਅਦ ਹੁਣ ਸਿਆਸਤ ਵੀ ਇਸ ਮੁੱਦੇ ਉੱਤੇ ਜੰਮ ਕੇ ਹੋ ਰਹੀ ਹੈ। ਦਵਿੰਦਰਪਾਲ ਭੁੱਲਰ ਦੀ ਰਿਹਾਈ ਦੇ ਖਿਲਾਫ ਮਨਿੰਦਰ ਬਿੱਟਾ ਨੇ ਜਿੱਥੇ ਸੁਪਰੀਮ ਕੋਰਟ ਜਾਣ ਦੀ ਗੱਲ ਕਹੀ ਹੈ, ਉੱਥੇ ਹੀ ਰਾਜਸਭਾ ਮੈਂਬਰ ਸੁਖਦੇਵ ਢੀਂਢਸਾ ਨੇ ਵਿਰੋਧੀਆਂ ਨੂੰ ਵਿਰੋਧ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਹੈ।

ਢੀਂਢਸਾ ਨੇ ਕਿਹਾ ਕਿ ਇਹ ਫੈਸਲਾ ਬਹੁਤ ਹੀ ਵੱਡੇ ਮੌਕੇ ਤੇ ਕੀਤਾ ਗਿਆ ਹੈ। ਮੈਂ ਭਾਜਪਾ ਦੀ ਸਰਕਾਰ ਦਾ ਧੰਨਵਾਦ ਕਰਦਾ ਹਾਂ ਤੇ ਮੰਨਦਾ ਹਾਂ ਕਿ ਕ੍ਰੈਡਿਟ ਭਾਜਪਾ ਨੂੰ ਜਾਂਦਾ ਹੈ। ਇਸ ਲਈ  ਨਰਿੰਦਰ ਮੋਦੀ ਦਾ ਧੰਨਵਾਦ ਕਰਨਾ ਕੁਦਰਤੀ ਹੈ।ਕਰਤਾਰਪੁਰ ਕੋਰੀਡੋਰ ਲਈ ਵੀ ਢੀਂਢਸਾ ਨੇ ਭਾਜਪਾ ਨੂੰ ਕ੍ਰੈਡਿਟ ਦਿੱਤਾ। ਢੀਂਢਸਾ ਦੀਆਂ ਭਾਜਪਾ ਨਾਲ ਵੱਧੀਆਂ ਨਜ਼ਦੀਕੀਆਂ ਪਹਿਲਾਂ ਵੀ ਚਰਚਾ ਦਾ ਵਿਸ਼ਾ ਬਣੀਆਂ ਹੋਈਆ ਹਨ।

SHOW MORE