HOME » Videos » Punjab
Share whatsapp

‘ਆਪ’ ਉਮੀਦਵਾਰ ਦੇ ਕਤਲ ਪਿੱਛੇ 'ਆਪਣਿਆਂ' ਦਾ ਹੱਥ? ਬਲਬੀਰ ਸਿੰਘ ਤੇ ਚੀਮਾ ਦੇ ਵੱਖੋ-ਵੱਖਰੇ ਪੱਖ

Punjab | 09:17 PM IST Sep 11, 2018

ਬਠਿੰਡਾ ਵਿਚ ਆਮ ਆਦਮੀ ਪਾਰਟੀ ਦੇ ਆਗੂ ਹਰਿੰਦਰ ਦੇ ਕਤਲ ਮਾਮਲੇ ਵਿਚ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਤੇ ਆਪ ਦੇ ਕੋ-ਕਨਵੀਨਰ ਡਾ. ਬਲਬੀਰ ਸਿੰਘ ਦੇ ਵਿਚਾਰ ਵੱਖੋ ਵੱਖਰੇ ਹਨ। ਜਿਥੇ ਚੀਮਾ ਦਾ ਕਹਿਣਾ ਹੈ ਕਿ ਇਹ ਕਤਲ ਅਕਾਲੀਆਂ ਤੇ ਕਾਂਗਰਸੀਆਂ ਨੇ ਕਰਵਾਇਆ ਹੈ, ਉਥੇ ਬਲਬੀਰ ਸਿੰਘ ਦਾ ਕਹਿਣਾ ਹੈ ਕਿ ਇਸ ਕਤਲ ਪਿੱਛੇ ਕੁਝ ਆਪਣਿਆਂ ਦਾ ਹੱਥ ਹੋ ਸਕਦਾ।

ਇਸ ਤੋਂ ਪਹਿਲਾਂ ਆਪ ਦੇ ਵਫ਼ਦ ਨੇ ਚੋਣ ਕਮਿਸ਼ਨ ਨੂੰ ਮੰਗ ਪੱਤਰ ਦੇ ਕੇ ਚੋਣਾਂ ਰੱਦ ਕਰਵਾਉਣ ਦੀ ਮੰਗ ਰੱਖੀ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਵਿਚ ਸ਼ਰੇਆਮ ਧੱਕੇਸ਼ਾਹੀ ਹੋ ਰਹੀ ਹੈ ਤੇ ਅਜਿਹਾ ਮਾਹੌਲ ਚੋਣਾਂ ਲਈ ਠੀਕ ਨਹੀਂ ਹੈ। ਉਨ੍ਹਾਂ ਸੂਬੇ ਵਿਚ ਕੇਂਦਰੀ ਸੁਰੱਖਿਆ ਬਲ ਤਾਇਨਾਤ ਕਰਵਾਉਣ ਦੀ ਮੰਗ ਵੀ ਰੱਖੀ।ਉਨ੍ਹਾਂ ਕਿਹਾ ਕਿ ਚੋਣਾਂ ਵਿਚ ਕਾਂਗਰਸ ਸ਼ਰੇਆਮ ਧੱਕਾ ਕਰ ਰਹੀ ਹੈ। ਆਪ ਉਮੀਦਵਾਰ ਦਾ ਕਤਲ ਇਸੇ ਧੱਕੇਸ਼ਾਹੀ ਦਾ ਸਿੱਟਾ ਹੈ। ਉਨ੍ਹਾਂ ਕਿਹਾ ਕਿ ਦੋਵਾਂ ਪਾਰਟੀਆਂ (ਅਕਾਲੀ-ਕਾਂਗਰਸ) ਹੁਣ ਤੱਕ ਇਸੇ ਤਰ੍ਹਾਂ ਲੋਕਾਂ ਨੂੰ ਲੁੱਟ ਤੇ ਕੁੱਟ ਕੇ ਚੋਣਾਂ ਜਿੱਤੀਆਂ ਹਨ ਤੇ ਹੁਣ ਵੀ ਇਸੇ ਤਰ੍ਹਾਂ ਹੋ ਰਿਹਾ ਹੈ।

SHOW MORE