HOME » Top Videos » Punjab
Share whatsapp

ਸਜ਼ਾ ਪੂਰੀ ਹੋਣ ਦੇ ਬਾਵਜੂਦ ਸਜ਼ਾ ਕੱਟ ਰਹੇ ਭਾਈ ਦਿਲਬਾਗ ਸਿੰਘ ਹੋਏ ਰਿਹਾਅ, 14 ਦੀ ਬਜਾਏ 17 ਸਾਲ ਕੱਟੀ ਸਜ਼ਾ

Punjab | 06:25 PM IST Dec 20, 2018

ਪਿੱਛਲੇ ਲੰਬੇ ਅਰਸੇ ਤੋਂ ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਖਿੱਚੋ ਤਾਣ ਚੱਲ ਰਹੀ ਸੀ ਕਿਉਂਕਿ ਅਨੇਕਾਂ ਹੀ ਸਿੱਖ ਜੇਲਾਂ ਵਿੱਚ ਨਜ਼ਰਬੰਦ ਹਨ ਜਿਨ੍ਹਾਂ ਨੇ ਅਪਣੀ ਸਜ਼ਾਂ ਤਾਂ ਪੂਰੀ ਕਰ ਲਈ ਸੀ ਅਤੇ ਫਿਰ ਵੀ ਉਹ ਜੇਲਾਂ ਵਿਚ ਬੰਦ ਸਨ। ਬੀਤੇ ਸਮੇਂ ਬਰਗਾੜੀ ਮੋਰਚੇ ਮੌਕੇ ਸਿੱਖ ਸੰਗਤਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਸੀ ਕਿ ਬੰਦੀ ਸਿੱਖਾਂ ਨੂੰ ਰਿਹਾਅ ਕੀਤਾ ਜਾਵੇ। ਜਿਸ ਦੇ ਤਹਿਤ ਨਾਭਾ ਦੀ ਸਕਿਓਰਿਟੀ ਜੇਲ ਵਿਚ ਨਜ਼ਰਬੰਦ ਭਾਈ ਦਿਲਬਾਗ ਸਿੰਘ ਨੂੰ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਰਿਹਾਅ ਕਰ ਦਿੱਤਾ ਗਿਆ। ਭਾਈ ਦਿਲਬਾਗ ਸਿੰਘ ਦੇ ਉਪੱਰ ਟਾਡਾ ਐਕਟ ਦਾ ਮਾਮਲਾ ਦਰਜ ਸੀ ਅਤੇ ਉਸ ਦੇ ਤਹਿਤ ਹੀ ਸਜ਼ਾ ਭੁਗਤ ਰਿਹਾ ਸੀ।

ਇਸ ਮੌਕੇ ਭਾਈ ਦਿਲਬਾਗ ਸਿੰਘ ਨੇ ਕਿਹਾ, "ਮੇਰੀ ਸਜ਼ਾ 14 ਸਾਲ ਤੱਕ ਪੂਰੀ ਹੋ ਗਈ ਸੀ ਅਤੇ ਇਹ ਸਜ਼ਾ ਮੈਨੂੰ 17 ਸਾਲ ਕੱਟਣੀ ਪਈ। ਭਾਈ ਦਿਲਬਾਗ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਅਤੇ ਉਹਨਾਂ ਕਿਹਾ ਕਿ ਮੇਰੇ ਸਾਥੀ ਟਾਡਾ ਐਕਟ ਦੇ ਤਹਿਤ 12 ਸਾਲ ਦੀ ਸਜ਼ਾ ਕੱਟ ਕੇ ਰਿਹਾਅ ਹੋ ਗਏ ਸੀ ਪਰ ਸਾਨੂੰ 17 ਸਾਲ ਬਾਅਦ ਰਿਹਾ ਕੀਤਾ ਹੈ ਅਤੇ ਕਾਂਗਰਸ ਸਰਕਾਰ ਨੇ ਮੈਨੂੰ ਟਾਡਾ ਐਕਟ ਦੇ ਤਹਿਤ ਪਹਿਲੀ ਵਾਰ ਰਿਹਾਅ ਕੀਤਾ ਹੈ। ਭਾਈ ਦਿਲਬਾਗ ਸਿੰਘ ਨੇ ਕਿਹਾ ਕਿ ਮੇਰੇ ਉੱਤੇ ਝੂਠਾ ਕੇਸ ਪਾਇਆ ਗਿਆ ਸੀ ਅਤੇ ਉਹਨਾਂ ਕਿਹਾ ਕਿ 10 ਸਾਲ ਅਕਾਲੀਆਂ ਦੀ ਸਰਕਾਰ ਰਹੀ ਪਰ ਉਹਨਾਂ ਨੇ ਕਿਉਂ ਰਿਹਾਅ ਨਹੀਂ ਕੀਤਾ ਇਹ ਉਹਨਾਂ ਨੂੰ ਪਤਾ ਹੋਵੇਗਾ।"

ਇਸ ਮੌਕੇ ਸਿੱਖ ਰਿਲੀਵ ਸੰਸਥਾ ਯੂ.ਕੇ ਦੇ ਆਗੂ ਨੇ ਕਿਹਾ, "ਅਸੀਂ ਸੰਸਥਾਂ ਵੱਲੋਂ ਵੀ ਕੇਸ ਲੜ ਰਹੇ ਸੀ ਕਿ ਬੰਦੀ ਸਿੱਖਾਂ ਨੂੰ ਰਿਹਾਅ ਕੀਤਾ ਜਾਵੇ ਅਤੇ ਇਸ ਦੇ ਨਾਲ ਪੰਜਾਬ ਸਰਕਾਰ ਨੇ ਅੱਜ ਭਾਈ ਦਿਲਬਾਗ ਨੂੰ ਰਿਹਾਅ ਕੀਤਾ ਹੈ, ਅਸੀਂ ਧੰਨਵਾਦੀ ਹਾਂ ਕੈਪਟਨ ਸਰਕਾਰ ਦੇ।"

SHOW MORE