HOME » Videos » Punjab
Share whatsapp

ਚੰਡੀਗੜ੍ਹ ਦੇ ਸੈਕਟਰ 38 'ਚ ਮਹਿਲਾ ਨਾਲ ਰਹਿੰਦਾ ਸੀ ਗੈਂਗਸਟਰ ਦਿਲਪ੍ਰੀਤ... ਦੇਖੋ ਇਹ ਰਿਪੋਰਟ

Punjab | 04:40 PM IST Jul 10, 2018

ਮਨੋਜ ਰਾਠੀ

ਨਿਊਜ਼18 ਪੰਜਾਬ ਦੀ ਟੀਮ ਚੰਡੀਗੜ੍ਹ ਦੇ ਸੈਕਟਰ 38 ਵਿਖੇ ਪਹੁੰਚੀ ਜਿੱਥੇ ਗੈਂਗਸਟਰ ਦਿਲਪ੍ਰੀਤ ਬਾਬਾ ਇੱਕ ਮਹਿਲਾ ਨਾਲ ਰਹਿੰਦਾ ਸੀ ਤੇ ਨਾਲ ਦੋ ਬੱਚੇ ਵੀ ਰਹਿੰਦੇ ਸਨ। ਉਸਦੇ ਘਰੋਂ ਇੱਕ ਸਵਿਫ਼ਟ ਕਾਰ, ਇੱਕ ਨਿਸਾਨ ਟਰਾਨੋ ਤੇ ਇੱਕ ਲਾਂਸਰ ਪਾਈ ਗਈ ਜਿਸਨੂੰ ਦਿਲਪ੍ਰੀਤ ਦੀ ਮਹਿਲਾ ਮਿੱਤਰ ਰੁਪਿੰਦਰ ਕੌਰ ਚਲਾਉਂਦੀ ਹੈ। ਗੁਆਂਢੀਆਂ ਨੇ ਬਿਨਾਂ ਕੈਮਰਾ ਅੱਗੇ ਆਏ ਦੱਸਿਆ ਕਿ ਉਨ੍ਹਾਂ ਨਾਲ ਦੋ ਬੱਚੇ ਵੀ ਰਹਿੰਦੇ ਸਨ ਤੇ ਰੁਪਿੰਦਰ, ਦਿਲਪ੍ਰੀਤ ਨੂੰ ਆਪਣਾ ਪਤੀ ਦੱਸਦੀ ਸੀ। ਉਹ ਦੋਵੇਂ ਕਿਸੇ ਨਾਲ ਕੋਈ ਫਾਲਤੂ ਗੱਲ ਨਹੀਂ ਸੀ ਕਰਦੇ ਤੇ ਦਿਲਪ੍ਰੀਤ ਜ਼ਿਆਦਾਤਰ ਘਰੋਂ ਬਾਹਰ ਹੀ ਰਹਿੰਦਾ ਸੀ।

ਜਾਣਕਾਰੀ ਮੁਤਾਬਕ ਜਿਹੜੇ ਘਰ ਵਿੱਚ ਦੋਵੇਂ ਰਹਿੰਦੇ ਸਨ ਉਹ ਉਨ੍ਹਾਂ ਨੂੰ ਪ੍ਰਾਪਰਟੀ ਡੀਲਰ ਨੇ ਦਿਵਾਇਆ ਸੀ। ਮਕਾਨ ਮਾਲਿਕ ਨੇ ਨਿਊਜ਼18 ਟੀਮ ਨਾਲ ਫ਼ੋਨ ਤੇ ਗੱਲ ਕਰਦੇ ਹੋਏ ਦੱਸਿਆ ਕਿ ਉਹ ਭਲਕੇ ਚੰਡੀਗੜ੍ਹ ਆਉਣਗੇ ਤੇ ਉਨ੍ਹਾਂ ਦੱਸਿਆ ਕਿ ਪ੍ਰਾਪਰਟੀ ਡੀਲਰ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਕਿਰਾਏ ਤੇ ਇੱਕ ਮਹਿਲਾ ਤੇ ਉਨ੍ਹਾਂ ਦੇ ਦੋ ਬੱਚੇ ਰਹਿਣਗੇ, ਉਸਨੇ ਕਿਸੇ ਪੁਰਸ਼ ਦੇ ਰਹਿਣ ਬਾਰੇ ਕੁੱਝ ਨਹੀਂ ਦੱਸਿਆ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਵਾਰ-ਵਾਰ ਕਹਿਣ ਤੇ ਵੀ ਉਨ੍ਹਾਂ ਨੂੰ ਰੈਂਟ ਐਗਰੀਮੈਂਟ ਬਣਾ ਕੇ ਨਹੀਂ ਦਿੱਤਾ ਗਿਆ।

SHOW MORE