Football World Cup 2018
HOME » Videos » Punjab
Share whatsapp

ਮਾਂ ਤੇ ਭੈਣ ਨੇ ਗੈਂਗਸਟਰ ਦਿਲਪ੍ਰੀਤ ਬਾਬੇ ਨੂੰ ਸਰੈਂਡਰ ਕਰਨ ਦੀ ਕੀਤੀ ਅਪੀਲ

Punjab | 07:07 PM IST Jun 05, 2018

ਨੰਗਲ: ਪੁਲਿਸ ਲਈ ਸਿਰਦਰਦੀ ਬਣੇ ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਸਰੈਂਡਰ ਕਰਨ ਦੀ ਅਪੀਲ ਕੀਤੀ ਗਈ ਹੈ। ਇਹ ਅਪੀਲ ਕਿਸੇ ਹੋਰ ਨੇ ਨਹੀਂ ਬਲਕਿ ਦਿਲਪ੍ਰੀਤ ਦੀ ਮਾਂ ਤੇ ਭੈਣ ਨੇ ਹੀ ਕੀਤੀ ਹੈ। ਪਰਮੀਸ਼ ਵਰਮਾ 'ਤੇ ਹਮਲੇ ਤੋਂ ਬਾਅਦ ਗਿੱਪੀ ਗਰੇਵਾਲ ਨੂੰ ਧਮਕੀ ਦੇ ਕੇ ਫਿਰੌਤੀ ਮੰਗਣ ਤੋਂ ਬਾਅਦ ਪੁਲਿਸ ਲਗਾਤਾਰ ਦਿਲਪ੍ਰੀਤ ਬਾਬਾ ਨੂੰ ਲੱਭ ਰਹੀ ਹੈ ਪਰ ਉਸ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗਿਆ। ਦਿਲਪ੍ਰੀਤ ਦੀ ਭੈਣ ਤੇ ਮਾਂ ਨੇ ਦਿਲਪ੍ਰੀਤ ਵੱਲੋਂ ਫਿਰੌਤੀ ਮੰਗਣ ਤੇ ਜਾਨ ਤੋਂ ਮਾਰਨ ਦੀ ਧਮਕੀ ਨੂੰ ਨਕਾਰਦਿਆਂ ਤੇ ਇਸ ਨੂੰ ਝੂਠਾ ਦੱਸਿਆ ਹੈ। ਪਰਿਵਾਰ ਮੁਤਾਬਿਕ ਉਹਨਾਂ ਨੂੰ ਯਕੀਨ ਹੀ ਨਹੀਂ ਕਿ ਦਿਲਪ੍ਰੀਤ ਕਿਸੇ ਤੋਂ ਫਿਰੌਤੀ ਮੰਗ ਸਕਦਾ ਹੈ ਜਾ ਫਿਰ ਕਿਸੇ ਨੂੰ ਧਮਕੀ ਦੇ ਸਕਦਾ ਹੈ। ਮਾਂ ਤੇ ਭੈਣ ਨੇ ਦਿਲਪ੍ਰੀਤ ਨੂੰ ਨਾ ਸਿਰਫ਼ ਪੁਲਿਸ ਸਾਹਮਣੇ ਸਰੈਂਡਰ ਕਰਨ ਦੀ ਅਪੀਲ ਕੀਤੀ ਹੈ ਬਲਕਿ ਇਹ ਵੀ ਕਿਹਾ ਕਿ ਉਹ ਮੀਡੀਆ ਸਾਹਮਣੇ ਪੇਸ਼ ਹੋ ਕੇ ਸਾਰੀ ਸਚਾਈ ਲੋਕਾਂ ਨੂੰ ਦੱਸੇ। ਮਾਂ ਤੇ ਭੈਣ ਨੇ ਦਿਲਪ੍ਰੀਤ ਨੂੰ ਕਿਹਾ ਕਿ ਉਹ ਆਪਣੇ ਆਪ ਨੂੰ ਕਾਨੂੰਨ ਦੇ ਹਵਾਲੇ ਕਰ ਦੇਵੇ ਤਾਂ ਜੋਂ ਉਹਨਾਂ ਦਾ ਘਰ ਬਚ ਸਕੇ।

ਕੁੱਝ ਦਿਨ ਪਹਿਲਾਂ ਦਿਲਪ੍ਰੀਤ ਬਾਬਾ ਨੇ ਪਰਮੀਸ਼ ਵਰਮਾ ਤੇ ਜਾਨਲੇਵਾ ਹਮਲਾ ਕੀਤਾ ਹੈ। ਹਾਲਾਂਕਿ ਪਰਮੀਸ਼ ਉਸ ਹਮਲੇ 'ਚ ਵਾਲ-ਵਾਲ ਬੱਚ ਗਏ ਸਨ ਪਰ ਉਸ ਤੋਂ ਬਾਅਦ ਦਿਲਪ੍ਰੀਤ ਨੇ ਗਿੱਪੀ ਗਰੇਵਾਲ ਤੋਂ ਫਿਰੌਤੀ ਮੰਗੀ।

 

SHOW MORE