HOME » Videos » Punjab
Share whatsapp

ਸੁਖਬੀਰ ਬਾਦਲ ਦੇ ਹਲਕੇ 'ਚ ਲੋਕ ਪੀ ਰਹੇ ਗੰਦਾ ਪਾਣੀ, ਹੱਡੀਆਂ ਹੋਈਆਂ ਟੇਢੀਆਂ, ਕੋਈ ਨਹੀਂ ਲੈ ਰਿਹਾ ਸਾਰ

Punjab | 04:49 PM IST Jan 21, 2019

ਪੰਜਾਬ ਦੇ ਹਲਕਾ ਜਲਾਲਾਬਾਦ ਜੋ ਕਿ ਵਿਧਾਇਕ ਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਵਿਧਾਨ ਸਭਾ ਖੇਤਰ ਵਿੱਚ ਫਾਜ਼ਿਲਕਾ ਦੇ ਪਿੰਡ ਤੰਬੂ ਵਾਲਾ ਹੈ ਜਿਥੇ ਗੰਦੇ ਪਾਣੀ ਨਾਲ ਲੋਕ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਕੈਂਸਰ ਤੇ ਪੀਲੀਆ ਨਾਲ ਦਰਜਨ ਭਰ ਤੋਂ ਉੱਪਰ ਲੋਕਾਂ ਦੀ ਮੌਤ ਹੋ ਚੁੱਕੀ ਹੈ ਪਰ ਸਾਫ਼ ਪੀਣ ਵਾਲਾ ਪਾਣੀ ਇਨ੍ਹਾਂ ਪਿੰਡ ਵਾਸੀਆਂ ਨੂੰ ਨਸੀਬ ਨਹੀਂ ਹੋ ਰਿਹਾ ਤੇ ਇਸ ਤੇ ਸਰਕਾਰ ਅਤੇ ਪ੍ਰਸ਼ਾਸਨ ਵੀ ਕੋਈ ਧਿਆਨ ਨਹੀਂ ਦੇ ਰਹੇ।

ਹਾਲਾਂਕਿ ਪਿਛਲੀ ਸਰਕਾਰ ਦੇ ਸਮੇਂ ਤੋਂ ਇੱਥੇ ਆਰ.ਓ. ਵੀ ਲੱਗਿਆ ਹੈ ਪਰ ਇਸ ਆਰ.ਓ. ਦਾ ਸ਼ੁੱਧ ਪਾਣੀ ਅੱਜ ਤੱਕ ਲੋਕਾਂ ਨੂੰ ਨਸੀਬ ਨਹੀਂ ਹੋਇਆ ਤੇ ਆਰ.ਓ. ਬੰਦ ਪਿਆ ਹੈ, ਲੋਕ ਮਜਬੂਰ ਹੋ ਕੇ 4 ਕਿਲੋਮੀਟਰ ਦੂਰ ਰਾਜਸਥਾਨ ਫੀਡਰ ਨਹਿਰ ਤੋਂ ਪੀਣ ਦਾ ਪਾਣੀ ਲੈ ਕੇ ਆਉਂਦੇ ਹਨ। ਹਾਲਾਤ ਇਹ ਹਨ ਕਿ ਪੀਣ ਵਾਲੇ ਇਸ ਗੰਦੇ ਪਾਣੀ ਕਰਕੇ ਲੋਕਾਂ ਦੇ ਸਰੀਰ ਦੀਆਂ ਹੱਡੀਆਂ ਤੱਕ ਟੇਢੀਆਂ ਹੋ ਗਈਆਂ ਹਨ ਪਰ ਹੁਣ ਤੱਕ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਪਿੰਡ ਦਾ ਦੌਰਾ ਨਹੀਂ ਕੀਤਾ।

 

SHOW MORE