HOME » Videos » Punjab
Share whatsapp

ਬੇਅਦਬੀ ਕਾਂਡ ਬਾਰੇ ਜਸਟਿਸ ਜੋਰਾ ਸਿੰਘ ਨੇ ਲਏ 6 ਬੰਦਿਆਂ ਦੇ ਨਾਮ

Punjab | 03:10 PM IST Jan 09, 2019

ਬਾਦਲ ਸਰਕਾਰ ਵੱਲ਼ੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਬਹਿਬਲ ਕਲਾਂ ਗੋਲੀਕਾਂਡ ਲਈ ਬਣਾਏ ਜਸਟਿਸ (ਸੇਵਾਮੁਕਤ) ਜੋਰਾ ਸਿੰਘ ਕਮਿਸ਼ਨ ਦੇ ਮੁਖੀ ਨੇ ਅੱਜ ਪ੍ਰੈਸ ਕਾਨਫਰੰਸ ਕਰ ਕੇ ਅਕਾਲੀ ਤੇ ਬਾਦਲ ਸਰਕਾਰ ਵੱਲ਼ੋਂ ਉਨ੍ਹਾਂ ਦੀ ਜਾਂਚ ਰਿਪੋਰਟ ਉਤੇ ਕਾਰਵਾਈ ਨਾ ਕਰਨ ਤੇ ਦੋਸ਼ੀਆਂ ਨੂੰ ਬਚਾਉਣ ਦੇ ਦੋਸ਼ ਲਾਉਂਦਿਆਂ ਕਈ ਵੱਡੇ ਖੁਲਾਸੇ ਕੀਤੇ ਹਨ। ਉਨ੍ਹਾਂ ਕਿਹਾ ਕਿ ਜਾਂਚ ਰਿਪੋਰਟ ਵਿਚ ਉਨ੍ਹਾਂ ਨੇ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਬਾਰੇ ਕਈ ਅਫਸਰਾਂ ਸਮੇਤ ਆਗੂਆਂ ਨੇ ਨਾਂ ਦੱਸੇ ਸਨ ਪਰ ਸਰਕਾਰ ਨੇ ਹੁਣ ਤੱਕ ਇਸ ਉਤੇ ਪਰਦਾ ਪਾਈ ਰੱਖਿਆ।

ਆਮ ਆਦਮੀ ਪਾਰਟੀ 'ਚ ਥੋੜ੍ਹਾ ਸਮਾਂ ਪਹਿਲਾਂ ਸ਼ਾਮਲ ਹੋਏ ਜਸਟਿਸ ਜ਼ੋਰਾ ਸਿੰਘ ਨੇ ਕਿਹਾ ਕਿ ਜਵਾਹਰ ਸਿੰਘ ਵਾਲਾ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਕੋਲੋਂ ਜੇਕਰ ਸਹੀ ਪੁੱਛਗਿੱਛ ਕੀਤੀ ਜਾਂਦੀ ਤਾਂ ਬੇਅਦਬੀ ਮਾਮਲੇ ਦੇ ਮੁਲਜ਼ਮ ਪਹਿਲਾਂ ਹੀ ਸਾਹਮਣੇ ਆ ਜਾਣੇ ਸਨ। ਉਨ੍ਹਾਂ ਕਿਹਾ ਕਿ ਮਾਮਲੇ ਦੀ ਅਕਾਲੀ-ਭਾਜਪਾ ਸਰਕਾਰ ਨੇ ਨਾ ਤਾਂ ਜਾਣ-ਬੁੱਝ ਕੇ ਸਹੀ ਜਾਂਚ ਕੀਤੀ ਅਤੇ ਨਾ ਹੀ ਵਿਸ਼ੇਸ਼ ਜਾਂਚ ਟੀਮ ਨੇ ਇਸ ਪਾਸੇ ਕੋਈ ਗੰਭੀਰਤਾ ਦਿਖਾਈ। ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਜਸਟਿਸ ਜ਼ੋਰਾ ਸਿੰਘ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਭੱਜਦੇ ਨਜ਼ਰ ਆਏ ਅਤੇ ਉਹ ਆਪਣੀ ਸੀਟ ਤੋਂ ਉੱਠ-ਖੜੋਤੇ ਹੋਏ। ਇਸ ਮੌਕੇ ਨਾਲ ਬੈਠੇ ਵਿਧਾਇਕ ਅਮਨ ਅਰੋੜਾ ਅਤੇ ਕੁਲਤਾਰ ਸਿੰਘ ਸੰਧਵਾਂ ਨੇ ਉਨ੍ਹਾਂ ਨੂੰ ਬਾਂਹੋਂ ਫੜ ਕੇ ਬਿਠਾਇਆ। ਇਹ ਗੱਲ ਉਸ ਸਮੇਂ ਹੋ ਨਿੱਬੜੀ, ਜਦੋਂ ਉਨ੍ਹਾਂ ਤੋਂ ਇਹ ਪੁੱਛਿਆ ਜਾ ਰਿਹਾ ਸੀ ਕਿ ਤੁਸੀਂ ਸਪਸ਼ਟ ਕਿਉਂ ਨਹੀਂ ਕਰਦੇ ਕਿ ਬੇਅਦਬੀ ਮਾਮਲੇ ਵਿਚ ਕੌਣ ਦੋਸ਼ੀ ਹੈ ਪਰ ਉਹ ਆਪਣੇ ਜਵਾਬਾਂ ਤੋਂ ਟਾਲ਼ਾ ਵਟਦੇ ਰਹੇ। ਇਸ ਦੇ ਨਾਲ ਹੀ ਜਦੋਂ ਉਨ੍ਹਾਂ ਤੋਂ ਇਹ ਪੁੱਛਿਆ ਗਿਆ ਕਿ ਤੁਸੀਂ ਰਿਪੋਰਟ 'ਚ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਜਾਂ ਸੁਮੇਧ ਸੈਣੀ ਦੇ ਨਾਵਾਂ ਦਾ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ ਹੈ ਤਾਂ ਇਸ ਸੰਬੰਧੀ ਵੀ ਉਨ੍ਹਾਂ ਨੇ ਨਾਂਹ 'ਚ ਹੀ ਜਵਾਬ ਦਿੱਤਾ ਅਤੇ ਕਿਹਾ ਕਿ ਉਸ ਸਮੇਂ ਸਰਕਾਰ ਹੀ ਦੋਸ਼ੀ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਦੋਸ਼ੀਆਂ ਤੇ ਸ਼ੱਕੀਆਂ ਬਾਰੇ ਸਾਰੀ ਰਿਪੋਰਟ ਸਰਕਾਰ ਨੂੰ ਦੇ ਦਿੱਤੀ ਸੀ। ਉਨ੍ਹਾਂ ਕਿਹਾ ਕਿ 6 ਬੰਦੇ ਸਨ, ਜਿਨ੍ਹਾਂ ਸਾਰਾ ਮਾਹੌਲ ਖਰਾਬ ਕੀਤਾ ਸੀ। ਜਦੋਂ ਇਨ੍ਹਾਂ 6 ਬੰਦਿਆਂ ਦੇ ਨਾਮ ਪੁੱਛੇ ਗਏ ਤਾਂ ਜੋਰਾ ਸਿੰਘ ਟਾਲਾ ਵੱਟਣ ਦੀ ਕੋਸ਼ਿਸ਼ ਕਰਨ ਲੱਗੇ ਪਰ ਜਦੋਂ ਪੱਤਰਕਾਰਾਂ ਨੇ ਕਿਹਾ ਕਿ ਜੇ ਨਾਮ ਨਹੀਂ ਦੱਸਣੇ ਤਾਂ ਪ੍ਰੈਸ ਕਾਨਫਰੰਸ ਕਰਨ ਦਾ ਕੀ ਫਾਇਦਾ, ਫਿਰ ਜਸਟਿਸ ਜੋਰਾ ਸਿੰਘ ਨੂੰ ਇਨ੍ਹਾਂ ਲੋਕਾਂ ਦਾ ਖੁਲਾਸਾ ਕਰਨਾ ਪਿਆ। ਕਾਫੀ ਦਬਾਅ ਪਾਉਣ ਉਤੇ ਉਨ੍ਹਾਂ ਨੇ ਲਿਸਟ ਮੰਗਵਾ ਲਈ ਤੇ ਦੱਸਿਆ ਕਿ ਐਸਪੀ ਅਮਰਜੀਤ ਸਿੰਘ ਅਤੇ ਡੀਐਸਪੀ ਗੁਰਜੀਤ ਰੋਮਾਂਟਾ ਨੇ ਐਸ.ਆਈ.ਟੀ ਦੇ ਮੈਂਬਰ ਦੇ ਤੌਰ ਉਤੇ ਜਾਂਚ ਨਹੀਂ ਕੀਤੀ।

ਉਨ੍ਹਾਂ ਨੇ ਰਾਜਵਿੰਦਰ ਸਿੰਘ, ਸੂਬੇਦਰ ਗੁਰਜੰਟ ਸਿੰਘ, ਹਰਦੇਵ ਸਿੰਘ, ਗ੍ਰੰਥੀ ਗੋਰਾ ਸਿੰਘ, ਰਣਜੀਤ ਸਿੰਘ ਅਤੇ ਇਕ ਟੇਲਰ ਮਾਸਟਰ ਦੇ ਨਾਮ ਲਏ, ਪਰ ਇਨ੍ਹਾਂ ਕੋਲੋਂ ਕੋਈ ਪੁੱਛਗਿਛ ਨਹੀਂ ਕੀਤੀ ਗਈ। ਉਨ੍ਹਾਂ ਦੀ ਤਫ਼ਤੀਸ਼ ਕੀਤੀ ਜਾਣੀ ਚਾਹੀਦੀ ਸੀ ਪਰ ਪੁਲਿਸ ਨੇ ਉਹਨਾਂ ਤੋਂ ਪੁੱਛਗਿੱਛ ਨਹੀਂ ਕੀਤੀ ਸੀ।

 

SHOW MORE