HOME » Top Videos » Punjab
Share whatsapp

ਰੋਜ਼ਗਾਰ ਦੇ ਨਾਂਅ 'ਤੇ ਜਿਸਮਫ਼ਰੋਸ਼ੀ ਦਾ ਧੰਦਾ, ਪੀੜਤ ਕੁੜੀਆਂ ਨੇ ਕੀਤੇ ਹੈਰਾਨਕੁਨ ਖ਼ੁਲਾਸੇ...

Punjab | 08:23 AM IST Apr 05, 2019

ਮਾਨਸਾ ਵਿੱਚ ਰੋਜ਼ਗਾਰ ਦੇ ਨਾਂਅ 'ਤੇ ਜਿਸਮਫ਼ਰੋਸ਼ੀ ਦਾ ਧੰਦਾ ਚਲਾਉਣ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ। ਇਸ ਪੂਰੇ ਧੰਦੇ ਦਾ ਮਾਸਟਰਮਾਈਂਡ ਹੈ ਇੱਕ ਸ਼ਖ਼ਸ, ਜੋ ਕੁੜੀਆਂ ਨੂੰ ਨੌਕਰੀ ਦਾ ਲਾਲਚ ਦੇ ਕੇ ਉਨ੍ਹਾਂ ਨੂੰ ਠਗਦਾ ਵੀ ਹੈ ਅਤੇ ਸਰੀਰਕ ਸ਼ੋਸ਼ਣ ਵੀ ਕਰਦਾ ਹੈ। ਇਸ ਸ਼ਖ਼ਸ ਦੇ ਗੁਨਾਹਾਂ ਦੀ ਕਹਾਣੀ ਸੁਣੋ ਪੀੜਤਾਂ ਦੀ ਜ਼ੁਬਾਨੀ ਉੱਪਰ ਅੱਪਲੋਡ ਖ਼ਾਸ ਰਿਪੋਰਟ ਵਿੱਚ ਦੇਖੋ।

ਖ਼ੁਦ ਨੂੰ ਫ਼ੌਜੀ ਦੱਸਣ ਵਾਲਾ ਇਹ ਸ਼ਖ਼ਸ ਆਰਥਿਕ ਤੌਰ 'ਤੇ ਕਮਜ਼ੋਰ ਅਤੇ ਰੋਜ਼ਗਾਰ ਦੀ ਤਲਾਸ਼ ਕਰ ਰਹੀਆਂ ਕੁੜੀਆਂ ਨੂੰ ਪਹਿਲਾਂ ਤਾਂ ਨੌਕਰੀ ਦਾ ਝਾਂਸਾ ਦੇ ਕੇ ਆਪਣੇ ਵੱਲ ਕਰਦਾ ਹੈ ਅਤੇ ਫਿਰ ਉਨ੍ਹਾਂ ਦਾ ਭਰੋਸਾ ਜਿੱਤ ਕੇ ਸਰੀਰਕ ਸ਼ੋਸ਼ਣ ਕਰਦਾ ਹੈ। ਹੁਣ ਤੱਕ ਇਹ ਸ਼ਖ਼ਸ ਡੇਢ ਦਰਜਨ ਤੋਂ ਵੱਧ ਕੁੜੀਆਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਚੁੱਕਿਆ ਹੈ। ਉਨ੍ਹਾਂ 'ਚੋਂ ਹੀ ਕੁੱਝ ਪੀੜਤ ਮਹਿਲਾਵਾਂ ਹੁਣ ਕੈਮਰੇ ਸਾਹਮਣੇ ਆਈਆਂ ਅਤੇ ਆਪਣੀ ਹੱਡਬੀਤੀ ਬਿਆਨ ਕੀਤੀ।

ਇੱਥੇ ਹੀ ਬੱਸ ਨਹੀਂ, ਇਹ ਸ਼ਖ਼ਸ ਰੋਜ਼ਗਾਰ ਦਾ ਲਾਲਚ ਦੇ ਕੇ ਕਈ ਲੋਕਾਂ ਤੋਂ ਲੱਖਾਂ ਦੀ ਠੱਗੀ ਵੀ ਮਾਰ ਚੁੱਕਿਆ ਹੈ। ਓਧਰ ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਗੱਲ ਕਹਿ ਰਹੀ ਹੈ।

ਚਾਹੇ ਪੁਲਿਸ ਹੁਣ ਕਾਰਵਾਈ ਦਾ ਭਰੋਸਾ ਦੇ ਰਹੀ ਹੈ।ਪਰ ਕਿਉਂਕਿ ਪੀੜਤ ਮਹਿਲਾਵਾਂ ਮੁਤਾਬਿਕ ਉਨ੍ਹਾਂ ਵੱਲੋਂ ਕਈ ਵਾਰ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ, ਤਾਂ ਸਭ ਤੋਂ ਵੱਡਾ ਸਵਾਲ ਇਹ ਕਿ ਜਦੋਂ ਪਿਛਲੇ ਲੰਮੇ ਸਮੇਂ ਤੋਂ ਇਹ ਗੋਰਖ ਧੰਦਾ ਚੱਲ ਰਿਹਾ ਸੀ, ਉਸ ਵੇਲੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ। ਹਾਲੇ ਤੱਕ ਪੀੜਤਾਂ ਨੂੰ ਇਨਸਾਫ਼ ਨਹੀਂ ਮਿਲ ਸਕਿਆ।

SHOW MORE