HOME » Videos » Punjab
Share whatsapp

ਧਰਨੇ 'ਤੇ ਬੈਠੇ ਅਧਿਆਪਕਾਂ ਤੇ ਪੁਲਿਸ ਵਿਚਾਲੇ ਝੜਪ, ਮਹਿਲਾ ਅਧਿਆਪਕਾਂ ਦੀ ਵੀ ਖਿੱਚਧੂਹ

Punjab | 04:34 PM IST Feb 10, 2019

ਪਟਿਆਲਾ ਵਿਚ ਧਰਨੇ ਉਤੇ ਬੈਠੇ ਅਧਿਆਪਕਾਂ ਤੇ ਪੁਲਿਸ ਵਿਚਾਲੇ ਝੜਪ ਹੋ ਗਈ। ਇਸ ਤੋਂ ਬਾਅਦ ਪੁਲਿਸ ਨੇ ਖੁੱਲ੍ਹ ਦੇ ਡਾਂਗਾਂ ਵਰ੍ਹਾਈਆਂ। ਮਹਿਲਾ ਅਧਿਆਪਕਾਂ ਨੂੰ ਵੀ ਨਹੀਂ ਬਖ਼ਸ਼ਿਆ। ਪੁਲਿਸ ਦੀਆਂ ਡਾਂਗਾਂ ਤੇ ਪਾਣੀ ਦੀਆਂ ਬੁਛਾੜਾਂ ਦਾ ਅਧਿਆਪਕਾਂ ਨੇ ਵੀ ਡਟ ਕੇ ਟਾਕਰਾ ਕੀਤਾ ਤੇ ਡਟੇ ਰਹੇ। ਪਤਾ ਲੱਗਾ ਹੈ ਕਿ ਪੁਲਿਸ ਅੱਜ ਪੂਰੀ ਤਿਆਰੀ ਨਾਲ ਆਈ ਸੀ ਤੇ ਅਧਿਆਪਕਾਂ ਦੀ ਘੇਰਾ ਬੰਦੀ ਕਰ ਲਈ। ਦੱਸ ਦਈਏ ਕਿ ਅਧਿਆਪਕ ਸੰਘਰਸ਼ ਕਮੇਟੀ ਵੱਲੋਂ ਰੋਸ ਰੈਲੀ ਵਾਲੀ ਥਾਂ ਤੋਂ ਮੋਤੀ ਮਹਿਲ ਘੇਰਨ ਲਈ ਮਾਰਚ ਸ਼ੁਰੂ ਕਰ ਦਿੱਤਾ ਗਿਆ ਸੀ ਜਿਸ ਨੂੰ ਪੁਲਿਸ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਸ ਦੇ ਬਾਵਜੂਦ ਵੀ ਅਧਿਆਪਕ ਕਈ ਬੈਰੀਕੇਡ ਤੋੜ ਕੇ ਅੱਗੇ ਵਧਣ 'ਚ ਕਾਮਯਾਬ ਰਹੇ ਅਤੇ ਮੋਤੀ ਮਹਿਲ ਦੇ ਨੇੜੇ ਪਹੁੰਚ ਗਏ। ਮੋਤੀ ਮਹਿਲ ਪਹੁੰਚਣ 'ਤੇ ਪੁਲਿਸ ਨੇ ਅਧਿਆਪਕਾਂ 'ਤੇ ਲਾਠੀਚਾਰਜ ਕੀਤਾ ਗਿਆ ਜਿਸ 'ਚ ਕਈ ਅਧਿਆਪਕ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ।

ਦੱਸ ਦਈਏ ਪੰਚਾਇਤੀ ਚੋਣਾਂ ਕਰ ਕੇ ਸਰਕਾਰ ਢਿੱਲੀ ਪੈ ਗਈ ਸੀ ਤੇ ਅਧਿਆਪਕਾਂ ਦੇ ਹਰ ਮਸਲੇ ਦੇ ਹੱਲ ਦਾ ਭਰੋਸਾ ਦਿੱਤਾ ਸੀ ਪਰ ਚੋਣਾਂ ਲੰਘਦੇ ਹੀ ਸਰਕਾਰ ਨੇ ਕੁਝ ਅਧਿਆਪਕਾਂ ਨੂੰ ਸਸਪੈਂਡ ਕਰ ਦਿੱਤਾ ਤੇ ਵਾਅਦਿਆਂ ਤੋਂ ਵੀ ਪਿੱਛੇ ਹਟ ਗਈ। ਜਿਸ ਪਿੱਛੋਂ ਅਧਿਆਪਕ ਮੁੜ ਸੰਘਰਸ਼ ਦੇ ਰਾਹ ਤੁਰ ਪਏ। ਦੱਸ ਦਈਏ ਕਿ ਅਧਿਆਪਕ ਪਿਛਲੇ ਕਾਫੀ ਸਮੇਂ ਤੋਂ ਸੰਘਰਸ਼ ਕਰ ਰਹੀ ਹੈ ਪਰ ਇਹ ਪਹਿਲੀ ਵਾਰ ਹੈ ਜਦੋਂ ਪੁਲਿਸ ਪੂਰੀ ਤਿਆਰੀ ਨਾਲ ਆਈ ਤੇ ਅਧਿਆਪਕਾਂ ਉਤੇ ਡਾਂਗਾਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ।

 

 

SHOW MORE