HOME » Top Videos » Punjab
Share whatsapp

ਪ੍ਰਦਰਸ਼ਨਕਾਰੀਆਂ ਤੇ ਦੁਕਾਨਦਾਰਾਂ 'ਚ ਖ਼ੂਨੀ ਝੜਪ, ਪੁਲਿਸ ਨੇ ਕੀਤੀ ਹਵਾਈ ਫਾਇਰਿੰਗ

Punjab | 03:40 PM IST Aug 13, 2019

ਦਿੱਲੀ ਵਿਚ ਰਵਿਦਾਸ ਮੰਦਰ ਤੋੜਨ ਖ਼ਿਲਾਫ਼ ਪੰਜਾਬ ਵਿਚ ਦਿੱਤੇ ਬੰਦ ਦੇ ਸੱਦੇ ਦੌਰਾਨ ਅੱਜ ਹੁਸ਼ਿਆਰਪੁਰ ਦੇ ਮੁਕੇਰੀਆਂ ਵਿਚ ਪ੍ਰਦਰਸ਼ਨਕਾਰੀਆਂ ਤੇ ਦੁਕਾਨਦਾਰਾਂ ਵਿਚ ਖ਼ੂਨੀ ਝੜਪ ਹੋ ਗਈ।

ਝਗੜਾ ਇੰਨਾ ਵਧ ਗਿਆ ਕਿ ਪੁਲਿਸ ਨੂੰ ਹਵਾਈ ਫਾਇਰਿੰਗ ਕਰਨੀ ਪਈ। ਇਸ ਝੜਪ ਵਿਚ ਅੱਧੀ ਦਰਜਨ ਦੇ ਕਰੀਬ ਲੋਕ ਜ਼ਖਮੀ ਹੋਏ ਹਨ। ਝਗੜਾ ਉਸ ਸਮੇਂ ਵਧ ਗਿਆ ਜਦੋਂ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕਰਵਾਉਣ ਦਾ ਵਿਰੋਧ ਕੀਤਾ। ਇਸ ਪਿੱਛੋਂ ਦੁਕਾਨਦਾਰਾਂ ਨੇ ਪ੍ਰਦਰਸ਼ਨਕਾਰੀਆਂ ਦੇ ਮੋਟਰਸਾਈਕਲ ਵੀ ਤੋੜ ਦਿੱਤੇ। ਜਿਸ ਤੋਂ ਬਾਅਦ ਪੱਧਰਬਾਜ਼ੀ ਸ਼ੁਰੂ ਹੋ ਗਿਆ। ਪੁਲਿਸ ਨੂੰ ਹਾਲਾਤ ਉੱਤੇ ਕਾਬੂ ਪਾਉਣ ਲਈ ਹਵਾਈ ਫਾਇਰਿੰਗ ਕਰਨੀ ਪਈ।

 

SHOW MORE