HOME » Top Videos » Punjab
Share whatsapp

ਮਾਨਸਾ 'ਚ ਆਨਰ ਕਿਲਿੰਗ ਮਾਮਲਾ: ਮੁਲਜ਼ਮ ਨੂੰ ਫਾਂਸੀ ਦੀ ਸਜ਼ਾ ਹੋਈ

Punjab | 12:53 PM IST Apr 11, 2019

ਮਾਨਸਾ ਦੇ ਆਨਰ ਕਾਲਿੰਗ ਮਾਮਲੇ 'ਚ ਸੈਸ਼ਨ ਜੱਜ ਮਨਦੀਪ ਕੌਰ ਪੰਨੂ ਨੇ ਇੱਕ ਮੁਲਜ਼ਮ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ, ਜਦਕਿ 2 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਗਿਆ। 2015 'ਚ ਪ੍ਰੇਮ ਵਿਆਹ ਕਰਨ ਵਾਲੀ ਕੁੜੀ ਦਾ ਉਸੇ ਦੇ ਪਰਿਵਾਰ ਨੇ ਕਤਲ ਕੀਤਾ ਸੀ।

ਜ਼ਿਕਰੇਖਾਸ ਹੈ ਕਿ 15 ਅਪ੍ਰੈਲ 2015 ਨੂੰ ਅਧਿਆਪਕ ਪਤੀ-ਪਤਨੀ 'ਤੇ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ ਸੀ, ਜਿਸ 'ਚ ਸਿਮਰਜੀਤ ਕੌਰ ਦੀ ਮੌਤ ਹੋ ਗਈ ਸੀ। ਹਾਲਾਂਕਿ ਉਸ ਦਾ ਪਤੀ ਗੁਰਪਿਆਰ ਸਿੰਘ ਵਾਲ-ਵਾਲ ਬਚ ਗਿਆ। ਇਹ ਹਮਲਾ ਲਵ ਮੈਰਿਜ ਤੋਂ ਖ਼ਫ਼ਾ ਲੜਕੀ ਦੇ ਪਰਿਵਾਰ ਵੱਲੋਂ ਕੀਤਾ ਗਿਆ ਸੀ, ਜਿਸ ਤਹਿਤ ਚਾਰ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਹੋਇਆ ਸੀ। ਇਹਨਾਂ 'ਚੋਂ 1 ਮੁਲਜ਼ਮ ਦੀ ਸੁਣਵਾਈ ਦੌਰਾਨ ਮੌਤ ਹੋ ਗਈ ਸੀ, ਜਦਕਿ 2 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਗਿਆ ਤੇ ਮੁੱਖ ਮੁਲਜ਼ਮ ਮੱਖਣ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ।

SHOW MORE