HOME » Videos » Punjab
Share whatsapp

ਪਤੰਗ ਉਡਾ ਰਹੇ ਦੂਜੀ ਜਮਾਤ ਦੇ ਬੱਚੇ ਨੂੰ ਨੋਚ-ਨੋਚ ਕੇ ਖਾ ਗਏ ਆਵਾਰਾ ਕੁੱਤੇ

Punjab | 04:11 PM IST Feb 10, 2019

ਮੋਗਾ ਜਿਲ੍ਹੇ ਦੇ ਪਿੰਡ ਧੂੜਕੋਟ ਰਣਸੀਂਹ ਦੇ ਇਕ ਛੇ ਸਾਲਾ ਬੱਚੇ ਨੂੰ ਆਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਖਾ ਲਿਆ। ਹਰਮਨ ਦੂਜੀ ਜਮਾਤ ਦਾ ਵਿਦਿਆਰਥੀ ਸੀ। ਬੱਚੇ ਦੇ ਪਿਤਾ ਸੋਨੂੰ ਨੇ ਦੱਸਿਆ ਕਿ ਉਹ ਪਿੰਡ ਤੋਂ ਬਾਹਰ ਦਲਿਤ ਬਸਤੀ ਵਿਚ ਰਹਿੰਦੇ ਹਨ। ਹਰਮਨ ਪਤੰਗ ਚੜ੍ਹਾ ਰਿਹਾ ਸੀ ਤੇ ਆਵਾਰਾ ਕੁੱਤਿਆਂ ਨੇ ਉਸ ’ਤੇ ਹਮਲਾ ਕਰ ਕੇ ਗਰਦਨ ਤੇ ਗੁਪਤ ਅੰਗਾਂ ਤੋਂ ਵੱਢ ਖਾਧਾ। ਹਰਮਨ ਸਿੰਘ ਪੁੱਤਰ ਸੋਨੀ ਸਿੰਘ ਵਾਸੀ ਧੂੜਕੋਟ ਰਣਸੀਂਹ ਜੋ ਕਿ ਦੂਸਰੀ ਕਲਾਸ 'ਚ ਪੜ੍ਹਦਾ ਸੀ। ਅੱਜ ਸਕੂਲ 'ਚ ਛੁੱਟੀ ਹੋਣ ਕਰਕੇ ਆਪਣੇ ਘਰ ਦੇ ਨੇੜੇ ਖੇਤਾਂ 'ਚ ਪਤੰਗ ਉੱਡਾ ਰਿਹਾ ਸੀ ਕਿ ਅਚਾਨਕ ਅਵਾਰਾ ਕੁੱਤਿਆਂ ਦੇ ਝੁੰਡ ਨੇ ਇਸ ਬੱਚੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਇਸ ਬੱਚੇ ਦੀ ਮੌਤ ਦਾ ਉਸ ਵੇਲੇ ਪਤਾ ਲੱਗਾ ਜਦੋਂ ਇਕ ਔਰਤ ਨੇ ਖੇਤਾਂ ਵਿਚ ਅਵਾਰਾ ਕੁੱਤਿਆ ਦੇ ਝੁੰਡ ਵੱਲੋਂ ਕਿਸੇ ਚੀਜ਼ ਨੂੰ ਘੜੀਸਦੇ ਹੋਏ ਵੇਖਿਆ। ਉਸ ਨੇ ਰੌਲਾ ਪਾਇਆ ਤਾਂ ਲੋਕਾਂ ਨੇ ਜਦ ਕੋਲ ਜਾ ਕੇ ਵੇਖਿਆ ਤਾਂ ਕੁੱਤਿਆਂ ਦੇ ਮੂੰਹ ਵਿਚ ਬੱਚੇ ਹਰਮਨ ਸਿੰਘ ਦਾ ਸਰੀਰ ਸੀ। ਪਿੰਡ ਵਾਸੀਆਂ ਦੀ ਮਦਦ ਨਾਲ ਬੱਚੇ ਨੂੰ ਮੋਗਾ ਦੇ ਹਸਪਤਾਲ ਲਿਜਾਇਆ ਗਿਆ, ਪਰ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ। ਬੱਚੇ ਦਾ ਪਿਤਾ ਟਰਾਲਾ ਚਲਾਉਂਦਾ ਹੈ ਤੇ ਉਸ ਦਾ ਇਕ ਹੋਰ ਭਰਾ ਹੈ। ਪਿੰਡ ਦੇ ਲੋਕਾਂ ਨੇ ਆਵਾਰਾ ਕੁੱਤਿਆਂ ਤੋਂ ਬਚਾਅ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ।

SHOW MORE