HOME » Videos » Punjab
Share whatsapp

ਜੀਰਕਪੁਰ 'ਚ ਮੁਕਾਬਲਾ: ਨਾਮੀ ਗੈਂਗਸਟਰ ਮਾਰਿਆ ਗਿਆ, ਦੋ ਕਾਬੂ, ਜਾਣੋ ਪੂਰੀ ਕਹਾਣੀ

Punjab | 11:37 AM IST Feb 08, 2019

ਰਾਜਸਥਾਨ ਦੇ ਮੋਸਟ ਵਾਂਟੇਡ ਗੈਂਗਸਟਰ ਅੰਕਿਤ ਭਾਦੂ ਦਾ ਜ਼ੀਰਕਪੁਰ ਵਿੱਚ ਐਨਕਾਉਂਟਰ ਹੋਇਆ ਹੈ। ਪੰਜਾਬ ਪੁਲਿਸ ਦੀ ਆਰਗਨਾਇਜ਼ਡ ਕੰਟਰੋਲ ਕ੍ਰਾਇਮ ਯੂਨਿਟ ਨੇ ਨਾਮੀ ਗੈਂਗਸਟਰ ਢੇਰ ਕੀਤਾ। ਪੰਜਾਬ ਤੇ ਹਰਿਆਣਾ ਦੀ ਪੁਲਿਸ ਨੂੰ ਵੀ ਇਹ ਲੋੜੀਂਦਾ ਸਨ। ਇਸਦੇ ਨਾਲ 2 ਸਾਥੀ ਵੀ ਕਾਬੂ ਕੀਤੇ ਹਨ।

ਪੁਲਿਸ ਨੂੰ ਗੈਂਗਸਟਰਾਂ ਦੇ ਪੀਰ ਮੁਛੱਲਾ ਇਲਾਕੇ ਚ ਲੁਕੇ ਹੋਣ ਦੀ ਖਬਰ ਮਿਲੀ ਸੀ ਜਿਸ ਦਾ ਬਾਅਦ ਪੁਲਿਸ ਪੂਰੀ ਟੀਮ ਨਾਲ ਮੌਕੇ ਤੇ ਪਹੁੰਚੀ। ਜਿਵੇਂ ਹੀ ਪੁਲਿਸ ਮੌਕੇ ਤੇ ਪਹੁੰਚੀ ਤਾਂ ਬਿਲਡਿੰਗ ਚ ਮੌਜੂਦ ਤਿੰਨ ਗੈਂਗਟਸਰਾਂ ਨੂੰ ਇਸ ਦਾ ਪਤਾ ਲੱਗ ਗਿਆ ਤੇ ਫਿਰ ਦੋਵੇਂ ਪਾਸਿਆਂ ਤੋਂ ਫਾਈਰਿੰਗ ਸ਼ੁਰੂ ਹੋ ਗਈ।

ਪੁਲਿਸ ਨੇ ਇਸ ਦੌਰਾਨ 2 ਗੈਂਗਸਟਰਾਂ ਗਿੰਦਾ ਕਾਣਾ ਤੇ ਜਰਮਨਜੀਤ ਨੂੰ ਗ੍ਰਿਫ਼ਤਾਰ ਕਰ ਲਿਆ ਜਦਕਿ ਰਾਜਸਥਾਨ ਦਾ ਇਨਾਮੀ ਗੈਂਗਸਟਰ ਅੰਕਿਤ ਭਾਦੂ ਪੁਲਿਸ ਐਨਕਾਉਂਟਰ 'ਚ ਮਾਰਿਆ ਗਿਆ। ਇਸ ਦੌਰਾਨ ਇੱਕ ਏਐੱਸਆਈ ਸੁਖਵਿੰਦਰ ਸਿੰਘ ਵੀ ਜ਼ਖ਼ਮੀ ਹੋ ਗਿਆ। ਪੁਲਿਸ ਵੱਲੋਂ ਮੁਲਜ਼ਮਾਂ ਤੋਂ ਹਥਿਆਰ ਵੀ ਬਰਾਮਦ ਕੀਤੇ ਗਏ ਹਨ।

ਗੈਂਗਸਟਰ ਅੰਕਿਤ ਭਾਦੂ ਦੀ ਮੌਤ ਹੋ ਗਈ ਤੇ ਉਸਦੇ ਦੋ ਗੋਲੀਆਂ ਵੱਜੀਆਂ ਸਨ। ਗੈਂਗਸਟਰ ਵੱਲੋਂ ਇੱਕ ਬੱਚੀ ਨੂੰ ਗੰਨ ਪੁਆਇੰਟ ਤੇ ਰੱਖਿਆ ਗਿਆ। ਬੱਚੀ ਦੇ ਪੈਰ ਉੱਤੇ ਛਰੇ ਲੱਗੇ ਸਨ। ਲਾਰੇਂਸ ਬਿਸ਼ਨੋਈ ਗੈਂਗ ਦੇ ਤਿੰਨ ਗੈਂਗਸਟਰ ਸਨ। ਡੀਐੱਸਪੀ ਵਿਕਰਮ ਬਰਾੜ ਟੀਮ ਦੀ ਅਗਵਾਈ ਕਰ ਰਹੇ ਸਨ। ਵਿੱਕੀ ਗੌਂਡਰ ਦਾ ਐਨਕਾਉਂਟਰ ਕਰਨ ਵਾਲੀ ਟੀਮ ਵਿੱਚ ਵਿਕਰਮ ਬਰਾੜ ਸਨ। ਅੰਕਿਤ ਭਾਦੂ ਦੇ ਅੱਜ ਹੀ 1 ਲੱਖ ਰੁਪਏ ਦਾ ਇਨਾਮ ਐਲਾਨਿਆ ਸੀ।

ਗੰਗਾਨਗਰ ਦੀ ਪੁਲਿਸ ਵੀ ਐਨਕਾਉਂਟਰ 'ਚ ਸ਼ਾਮਲ ਸੀ। ਗੈਂਗਸਟਰ ਗਿੰਦਾ ਕਾਣਾ ਤੇ ਜਰਮਨਜੀਤ ਨੂੰ ਗ੍ਰਿਫ਼ਤਾਰ ਕੀਤਾ ਹੈ। ਅਗਸਤ 2018 ਚ ਅੰਕਿਤ ਭਾਦੂ ਦਾ ਰਾਜਸਥਾਨ ਚ ਮੁਕਾਬਲਾ ਹੋਇਆ ਸੀ।

SHOW MORE