HOME » Videos » Punjab
Share whatsapp

ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਵਾਲੀ ਪੰਜਾਬ ਪੁਲਿਸ ਦੇ ਮੁਲਾਜ਼ਮ ਦੀ ਨਸ਼ਾ ਕਰਦੇ ਦੀ ਵੀਡੀਓ 'ਤੇ ਬੋਲੇ ਪੁਲਿਸ ਅਕਾਦਮੀ ਦੇ ਡਿਪਟੀ ਡਾਇਰੈਕਟਰ

Punjab | 09:26 PM IST Jan 10, 2019

ਪੰਜਾਬ ਵਿੱਚ ਇੱਕ ਵਾਰ ਫਿਰ ਪੁਲਿਸ ਵਾਲੇ ਦੀ ਨਸ਼ਾ ਕਰਦੇ ਹੋਏ ਦੀ ਵੀਡੀਓ ਸਾਹਮਣੇ ਆਈ ਹੈ। ਨਸ਼ਾ ਕਰ ਰਿਹਾ ਇਹ ਮੁਲਾਜ਼ਮ ਜਲੰਧਰ ਦੀ ਫਿਲੌਰ ਅਕੈਡਮੀ ਵਿੱਚ ਤਾਇਨਾਤ ਸੀ। ਫਿਲਹਾਲ ਇਸ ਮੁਲਾਜ਼ਮ ਤੋਂ ਉੱਥੋਂ ਗੈਰਹਾਜ਼ਰ ਹੋਣ ਦੇ ਚੱਲਦੇ ਬਦਲ ਕੇ ਜਲੰਧਰ ਕਮਿਸ਼ਨਰੇਟ ਵਿੱਚ ਭੇਜ ਦਿੱਤਾ ਗਿਆ ਹੈ ਪਰ ਪੰਜਾਬ ਪੁਲਿਸ ਦੇ ਇੱਕ ਮੁਲਾਜ਼ਮ ਦੀ ਇਸ ਤਰ੍ਹਾਂ ਦੀ ਨਸ਼ੇ ਕਰਨ ਦੀ ਵੀਡੀਓ ਨੇ ਪੁਲਿਸ ਉੱਤੇ ਇੱਕ ਵਾਰ ਫਿਰ ਸਵਾਲੀਆ ਨਿਸ਼ਾਨ ਖੜੇ ਕਰ ਦਿੱਤੇ ਹਨ।

ਵੀਡੀਓ ਵਿੱਚ ਖੁਦ ਨੂੰ ਨਸ਼ੇ ਦਾ ਟੀਕਾ ਲਗਾਉਣ ਵਾਲਾ ਪੁਲਿਸ ਮੁਲਾਜ਼ਮ ਹੈ ਜਿਸਦਾ ਨਾਮ ਅਮਰਜੋਤ ਸਿੰਘ ਹੈ ਜੋ ਕਾਂਸਟੇਬਲ ਹੈ ਜਿਸਦੇ ਗਲਤ ਚਾਲ-ਚਲਣ ਕਰਕੇ ਉਸਨੂੰ ਫਿਲੌਰ ਅਕੈਡਮੀ ਤੋਂ ਬਦਲ ਕੇ ਜਲੰਧਰ ਕਮਿਸ਼ਨਰੇਟ ਭੇਜ ਦਿੱਤਾ ਗਿਆ ਸੀ ਜਿੱਥੇ ਉਹ 2 ਮਹੀਨਿਆਂ ਤੋਂ ਗੈਰ-ਹਾਜ਼ਰ ਚੱਲ ਰਿਹਾ ਹੈ। ਪੰਜਾਬ ਪੁਲਿਸ ਅਕੈਡਮੀ ਫਿਲੌਰ ਦੇ ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਕਾਂਸਟੇਬਲ ਅਮਰਜੋਤ ਸਿੰਘ ਉਨ੍ਹਾਂ ਦੇ ਵਿਭਾਗ ਵਿੱਚ ਡੇਪੋਟੇਸ਼ਨ ਉੱਤੇ ਤਾਇਨਾਤ ਸੀ ਜੋ ਕਿ ਪਿਛਲੇ ਕਾਫ਼ੀ ਸਮੇਂ ਤੋਂ ਗੈਰਹਾਜ਼ਰ ਹੋਣ ਦਾ ਕਾਫ਼ੀ ਆਦੀ ਹੋ ਗਿਆ ਸੀ ਜਿਸ ਕਰਕੇ ਵਿਭਾਗ ਨੇ ਉਸਨੂੰ ਅਨੁਸ਼ਾਸਨ ਵਿੱਚ ਨਾ ਰਹਿਣ ਕਾਰਣ ਇਸਨੂੰ ਪੇਰੇਂਟ ਯੂਨਿਟ ਦਾ ਕਰ ਦਿੱਤਾ ਸੀ, ਜਿਸਨੂੰ ਪਿਛਲੇ ਸਾਲ 21 ਨਵੰਬਰ ਨੂੰ ਕਮਿਸ਼ਨਰੇਟ ਜਲੰਧਰ ਵਿੱਚ ਟਰਾਂਸਫਰ ਕਰ ਦਿੱਤਾ ਸੀ। ਡਿਪਟੀ ਡਾਇਰੈਕਟਰ ਨੇ ਅਮਰਜੋਤ ਦੇ ਨਸ਼ੇ ਵਾਲੀ ਵੀਡੀਓ ਤੇ ਕੁੱਝ ਵੀ ਨਹੀਂ ਕਿਹਾ।

SHOW MORE