HOME » Top Videos » Punjab
Share whatsapp

ਚਿੱਟੇ ਦੀ ਦਲਦਲ 'ਚ ਫਸੇ ਨੌਜਵਾਨ ਨੂੰ ਘਰ 'ਚ ਹੀ ਕੀਤਾ ਗਿਆ ਕੈਦ

Punjab | 10:30 AM IST Jul 16, 2019

ਨਾਭਾ ਵਿੱਚ ਆਪਣੇ ਹੀ ਘਰ ਚ ਸੰਗਲ ਨਾਲ ਬੰਨਿਆ ਇਹ ਨੌਜਵਾਨ ਸਰਕਾਰ ਨੂੰ ਸ਼ੀਸ਼ਾ ਵਿਖਾ ਰਿਹ ਤੇ ਇਹ ਸੋਚਣ ਲਈ ਮਜਬੂਰ ਕਰਦਾ ਕਿ ਨੌਜਵਾਨ ਇਸ ਹੱਦ ਤੱਕ ਮੱਕੜਜਾਲ ਵਿੱਚ ਫਸ ਚੁੱਕੇ ਹਨ ਕਿ ਮਾਂ ਬਾਪ ਆਪਣੇ ਹੀ ਜਾਏ ਨੂੰ ਚਾਰ ਦਿਵਾਰੀ ਵਿੱਚ ਕੈਦ ਕਰਕੇ ਰੱਖਣ ਲਈ ਮਜਬੂਰ ਹੈ।

ਦਰਅਸਲ ਇਹ ਨੌਜਵਾਨ ਚਿੱਟੇ ਦੀ ਦਲਦਲ ਵਿੱਚ ਧਸ ਚੁੱਕਾ ਹੈ। ਇਸ ਚਿੱਟੇ ਨੇ ਘਰ ਦੀਆਂ ਰੌਣਕ ਤੇ ਖੁਸ਼ੀਆਂ ਵੀ ਖੋਹ ਲਈਆਂ ਤੇ ਸਰਕਾਰੀ ਡਾਕਟਰ ਦੀ ਰਿਪੋਰਟ ਮੁਤਾਬਿਕ ਪੀੜਤ ਨੌਜਵਾਨ ਨੂੰ ਹੈਪਾਟਾਈਟਸ ਬੀ ਦੀ ਪੁਸਟੀ ਹੋ ਚੁੱਕੀ ਹੈ। ਹਾਲਾਤ ਇਹ ਨੇ ਕਿ ਲੜਕੇ ਨੇ ਨਸ਼ੇ ਦੀ ਪੂਰਤੀ ਲਈ ਘਰ ਦੀਆ ਕਈ ਚੀਜਾ ਵੀ ਵੇਚ ਦਿੱਤੀਆ। ਉੱਥੇ ਹੀ ਪੀੜਤ ਨੇ ਖੁਦ ਮੰਨਿਆ ਕਿ ਉਹ 'ਚਿੱਟੇ' ਦੇ ਇਸ ਨਾਮੁਰਾਦ ਨਸ਼ੇ ਦਾ ਸ਼ਿਕਾਰ ਹੋ ਗਿਆ ਹੈ। ਇਹ ਨਸ਼ਾ ਨਾਭਾ ਦੇ ਰੋਹਟੀ ਪੁੱਲ ਅਤੇ ਸੰਗਰੂਰ ਦੇ ਬਾਗੜੀਆਂ ਪਿੰਡ ਤੋਂ ਖੁੱਲੇਆਮ ਬਿਨਾਂ ਕਿਸੇ ਡਰ ਦੇ ਆਸਾਨੀ ਨਾਲ ਮਿਲ ਜਾਂਦਾ ਹੈ ਤੇ ਉਸ ਨੇ ਨਸ਼ੇ ਤੋਂ ਤੌਬਾ ਕਰਨ ਦੀ ਇੱਛਾ ਵੀ ਜਤਾਈ ਹੈ।

ਉੱਥੇ ਹੀ ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਅੱਗੇ ਨੌਜਵਾਨਂ ਨੂੰ ਨਸ਼ਿਆਂ ਦੇ ਕਹਿਰ ਤੋਂ ਬਚਾਉਣ ਦੀ ਦੁਹਾਈ ਦਿੱਤੀ ਹੈ। ਪੀੜਤ ਵਿੱਚ ਪਰਿਵਾਰ ਦਾ ਕਹਿਣਾ ਕਿ ਉਹ ਮਜਦੂਰੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਿਹਾ ਤੇ ਹੁਣ ਮਾਂ ਨੇ ਅਪਣੇ ਮੁੰਡੇ ਦੀ ਰਾਖੀ ਖਾਤਰ ਅਪਣਾ ਕੰਮ ਕਾਰ ਵੀ ਛੱਡ ਦਿੱਤਾ ਹੈ।

ਇਸ ਮੌਕੇ ਤੇ ਪਿੰਡ ਅਲੌਹਰਾ ਖੁਰਦ ਦੇ ਸਾਬਕਾ ਸਰਪੰਚ ਕਰਮਜੀਤ ਸਿੰਘ ਨੇ ਕਿਹਾ ਕਿ ਪਿੰਡ ਵਿਚ ਬਹੁਤ ਨੋਜਵਾਨ ਨਸੇ ਦੀ ਦਲ ਦਲ ਵਿਚ ਡੁੱਬੇ ਹਨ ਪਰ ਸਰਕਾਰ ਵੱਡੇ ਮੱਗਰਮੱਛਾ ਨੂੰ ਨਹੀ ਫੜ ਰਹੀ।

SHOW MORE
corona virus btn
corona virus btn
Loading