ਫਰੀਦਕੋਟ 'ਤੇ ਟਾਂਡਾ 'ਚ ਨਸ਼ੇ ਨੇ 2 ਘਰਾਂ ਨੂੰ ਉਜਾੜਿਆ
Punjab | 03:52 PM IST Dec 06, 2018
ਲੱਖਾਂ ਦਾਅਵੇ ਦੇ ਬਾਵਜੂਦ ਸੂਬੇ ਚ ਨਸ਼ੇ ਦਾ ਕਹਿਣ ਨਹੀਂ ਰੁਕ ਰਿਹਾ...ਨਸ਼ਿਆਂ ‘ਤੇ ਠੱਲ ਪਾਉਣ ‘ਚ ਕੈਪਟਨ ਪੂਰੀ ਤਰ੍ਹਾਂ ਨਾਲ ਫੇਲ੍ਹ ਜਾਪ ਰਹੀ ਹੈ। ਨਿੱਤ ਘਰਾਂ 'ਚ ਸੱਥਰ ਵਿਸ਼ ਰਹੇ ਨੇ ਤੇ ਬੁੱਢੇ ਮਾਪਿਆਂ ਵੀ ਮੁਢਿਆਂ ਉਤੇ ਨਸ਼ੇ ਕਾਰਨ ਜਵਾਨਾ ਪੁੱਤਾਂ ਦੀਆਂ ਲੱਸ਼ਾਂ ਢੋਣ ਲਈ ਮਜਬੂਰ ਨੇ। ਤਾਜਾ ਮਾਲਾ ਫਰੀਦਕੋਟ ਤੇ ਢਾਂਡਾ ਤੋ ਸਾਹਮਣੇ ਆਇਆ ਹੈ.. ਜਿੱਥੇ 2 ਹੋਰ ਨੌਜਵਾਨ ਨਸ਼ੇ ਦੀ ਭੇਂਟ ਚੜ੍ਹ ਗਏ।
ਘਰ 'ਚ ਵਿਸ਼ੇ ਸੱਥਰ ਤੇ ਮਾਮਤਮ ਦੀਆਂ ਇਹ ਤਸਵੀਰਾਂ ਫਰੀਦਕੋਟ ਦੀਆਂ ਨੇ.... ਜਿੱਥੇ ਨਸੇ ਨੇ ਇਸ ਗਰੀਬ ਘਰ ਦਾ ਚਿਰਾਗ ਬੁਝਾ ਦਿੱਤਾ। 24 ਸਾਲਾ ਗੁਰਪ੍ਰੀਤ ਪਿਛਲੇ 5 ਸਾਲਾਂ ਤੋਂ ਨਸ਼ੇ ਦੀ ਜਕੜ ਚ ਅਜਿਹਾ ਆਇਆ ਕਿ ਨਸ਼ਾ ਉਸ ਨੂੰ ਮੌਤ ਦੇ ਰਾਹ ਤੱਕ ਲੈ ਗਿਆ।ਰੋਜ਼ਾਨਾ ਦੀ ਤਰਾਂ ਗੁਰਪ੍ਰੀਤ ਨਸ਼ੇ ਚ ਧੁੱਤ ਹੋ ਕੇ ਘਰ ਪਰਤਿਆ। ਦੇਰ ਰਾਤ ਉਸ ਦੀ ਹਾਲਤ ਅਚਾਨਕ ਵਿਗੜ ਗਈ। ਪਰਿਵਾਰ ਵੱਲੋਂ ਤੁਰੰਤ ਉਸ ਨੂੰ ਸਿਵਾਲ ਹਸਪਤਾਲ ਭਰਤੀ ਕਰਵਾਇਆ ਪਰ ਉਦੋ ਤੱਕ ਦੇਰ ਹੋ ਚੁੱਕੀ ਸੀ। ਡਾਕਟਰਾਂ ਨੇ ਗੁਰਪ੍ਰੀਤ ਨੂੰ ਉਸੇ ਵਕਤ ਮ੍ਰਿਤਕ ਐਲਾਨ ਦਿੱਤਾ ਗਿਆ। ਗ੍ਰਰਪ੍ਰੀਤ ਨਸ਼ੇ ਦੀ ਲੱਤ ਕਾਰਨ ਖੁਦ ਤਾਂ ਜਗ ਤੋਂ ਤੁਰ ਗਿਆ ਪਰ ਪਿੱਛੇ ਛੱਡ ਗਿਆ ਬੁੱਢੇ ਮਾਪੇ ਤੇ 4 ਸਾਲਾਂ ਦਾ ਬੇਟਾ। ਜਿਸ ਨੂੰ ਤਾਅ ਉਮਰ ਨਸ਼ੇ ਦੀ ਭੇਂਟ ਚੜੇ ਪਿਓ ਦੀ ਕਮੀ ਮਹਿਸੂਸ ਹੁੰਦੀ ਰਹੇਗੀ। ਪੁੱਤ ਨਸ਼ੇ ਦੀ ਭੇਂਟ ਚਰ੍ਹ ਗਿਆ ਤੇ ਹੁਣ ਪਿਓ ਕੈਪਟਨ ਸਰਕਾਰ ਨੂੰ ਤਰਲੇ ਪਾ ਰਿਹਾ ਕਿ ਨਸ਼ੇ ਦੇ ਇਸ ਹੜ੍ਹ ਨੂੰ ਬੰਨ੍ਹ ਲਾਇਆਂ ਜਾਵੇ ਤਾਂ ਜੋ ਹੋਰ ਕਿਸੇ ਪਿਓ ਨੂੰ ਨਸ਼ੇ ਕਾਰਨ ਆਪਣੇ ਮੋਢਿਆਂ ਉਤੇ ਪੁੱਤ ਦੀ ਅਰਥੀ ਦਾ ਢੋਹਣੀ ਪਵੇ।
ਉਧਰ ਟਾਂਡਾ ਦੇ ਬੁੱਢੀ ਪਿੰਡ ਚ ਵੀ ਇੱਕ 34 ਸਾਲਾ ਨੌਜਵਾਦਾ ਨਸ਼ੇ ਦੀ ਭੇਂਟ ਜੜ੍ਹ ਗਿਆ.....ਨੌਜਵਾਨ ਨੀਲਕੰਢ ਦੀ ਲਾਸ਼ ਗੰਨੇ ਦੇ ਖੇਤਾਂ 'ਚੋ ਮਿਲੀ। ਮੂੰਹ ਚੋ ਨਿਕਲੀ ਝੱਗ 'ਤੇ ਖੁਨ ਕੈਪਟਨ ਸਰਕਾਰ ਦੇ ਨਸ਼ਾ ਮੁਕਤੀ ਦੇ ਕੀਤੇ ਦਾਵਿਆਂ ਦੀ ਪੋਲ ਖੋਲ ਰਹੀ ਸੀ। ਤਸਵੀਰਾਂ ਦਿਲ ਝੋੜਨ ਵਾਲੀਆਂ ਨੇ। ਜਵਾਨ ਪੁੱਤ ਘਰੋ ਗਿਆ ਪਰ ਘਰੇ ਲਾਸ਼ ਦੇ ਰੁਪ 'ਚ ਪਰਤਿਆਂ। ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ।
ਕੈਪਟਨ ਸਰਕਾਰ ਨੂੰ 2 ਸਾਲ ਹੋ ਚੁੱਕੇ ਨੇ......ਤੇ ਉਸ ਵਾਆਦੇ ਨੂੰ ਵੀ ਜੋ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਸੀ। ਪਰ ਹੁਣ ਤੱਕ ਨਸ਼ਾਂ ਮੁਕਤ ਕਿੰਨਾਂ ਹੋਇਆ। ਇਹ 2 ਤਸਵੀਰਾਂ ਉਸ ਦੀ ਗਵਾਹੀ ਭਰਦੀਆ ਨੇ....ਲੋੜ ਫੋਕੇ ਦਾਅਵੇ ਤੇ ਹਵਾ ‘ਚ ਗੱਲਾਂ ਕਰਨ ਦੀ ਬਜਾਇ ਜ਼ਮੀਨੀ ਪੱਧਰ ’ਤੇ ਨਸ਼ੇ ਖਲਾਫ ਸਖਤ ਕਦਮ ਚੁੱਕਣ ਦੀ ਹੈ.. ਤਾਂ ਜੋ ਆਏ ਦਿਨ ਘਰਾਂ ਚ ਮਾਤਮ ਨਾ ਛਾਏ ਤੇ। ਮੁੱਢੇ ਮਾਪਿਆਂ ਤੋਂ ਪਹਿਲਾ ਪੁੱਤ ਤੁਰਨ ਦਾ ਇਹ ਦੁਖਾਂਤ ਰੁਕ ਸਕੇ।