HOME » Top Videos » Punjab
Share whatsapp

VIDEO-ਹੁਸ਼ਿਆਰਪੁਰ ਵਿਚ ਸ਼ਰਾਬੀ ਪੁਲਿਸ ਇੰਸਪੈਕਟਰ ਦਾ ਸੜਕ ਉੱਤੇ ਖ਼ੌਫ਼ਨਾਕ ਕਾਰਾ

Punjab | 02:17 PM IST Sep 11, 2019

ਹੁਸ਼ਿਆਰਪੁਰ ਵਿਚ ਇਕ ਪੁਲਿਸ  ਇੰਸਪੈਕਟਰ ਦਾ ਸੜਕ ਉੱਤੇ ਖ਼ੌਫ਼ਨਾਕ ਕਾਰਾ ਸਾਹਮਣੇ ਆਇਆ ਹੈ। ਨਸ਼ੇ ਵਿਚ ਟੱਲੀ ਇਹ ਇੰਸਪੈਕਟਰ ਬਿਨਾ ਟਾਇਰ ਤੋਂ ਹੀ ਤੇਜ਼ ਰਫ਼ਤਾਰ ਨਾਲ ਗੱਡੀ ਚਲਾ ਰਿਹਾ ਸੀ। ਇਸ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ।

ਵੀਡੀਓ ਵਿਚ ਦਿੱਸ ਰਿਹਾ ਹੈ ਕਿ ਟਾਇਰ ਨਾ ਹੋਣ ਕਾਰਨ ਗੱਡੀ ਦਾ ਇਸ ਪਾਸੇ ਦਾ ਰਿੰਮ ਸੜਕ ਨਾਲ ਘਸਰ ਰਿਹਾ ਹੈ, ਜਿਸ ਕਾਰਨ ਕਾਫੀ ਅੱਗ ਨਿਕਲ ਰਹੀ ਹੈ ਪਰ ਇਹ ਪੁਲਿਸ ਵਾਲਾ ਬਿਨਾਂ ਕੋਈ ਪ੍ਰਵਾਹ ਕੀਤੇ ਗੱਡੀ ਚਲਾ ਰਿਹਾ ਹੈ। ਲੋਕਾਂ ਨੇ ਮੁਸਤੈਦੀ ਵਰਤਦੇ ਹੋਏ ਇਸ ਪੁਲਿਸ ਵਾਲੇ ਨੂੰ ਕਾਬੂ ਕੀਤਾ। ਇਸ ਦੀ ਪਛਾਣ ਗਿਆਨ ਸਿੰਘ ਵਜੋਂ ਹੋਈ ਹੈ।

SHOW MORE