HOME » Videos » Punjab
Share whatsapp

DSP ਸਟੇਟ ਸਪੈਸ਼ਲ ਓਪਰੇਸ਼ਨ ਸੇਲ, ਮੋਹਾਲੀ ਨੇ ਦੱਸੀਆਂ ਗੈਂਗਸਟਰ ਬਾਬੇ ਦੀਆਂ ਇਹ Exclusive ਗੱਲਾਂ

Punjab | 05:52 PM IST Jul 11, 2018

ਪੰਜਾਬ ਦੇ ਮਸ਼ਹੂਰ ਗੈਂਗਸਟਰ ਦਿਲਪ੍ਰੀਤ ਢਾਹਾਂ ਉਰਫ਼ ਬਾਬਾ ਨੂੰ ਚੰਡੀਗੜ੍ਹ ਪੁਲਿਸ ਅਤੇ ਪੰਜਾਬ ਪੁਲਿਸ ਨੇ ਇੱਕ ਸਾਂਝੇ ਓਪਰੇਸ਼ਨ ਦੌਰਾਨ ਬੀਤੀ 9 ਜੁਲਾਈ ਨੂੰ ਗ੍ਰਿਫ਼ਤਾਰ ਕੀਤਾ ਹੈ| ਦਿਲਪ੍ਰੀਤ ਬਾਬੇ ਦੀ ਗ੍ਰਿਫ਼ਤਾਰੀ ਦੇ ਦੌਰਾਨ ਉਸ ਦੀ ਲੱਤ ਉੱਤੇ ਗੋਲ਼ੀ ਲੱਗੀ ਜਿਸਤੋਂ ਬਾਅਦ ਉਸ ਨੂੰ PGI ਦਾਖਿਲ ਕਰਾਇਆ ਗਿਆ| ਗੈਂਗਸਟਰ ਬਾਬੇ ਦੇ ਖ਼ਿਲਾਫ਼ ਕਈ ਵੱਡੀਆਂ ਗੱਲਾਂ ਸਾਹਮਣੇ ਆਇਆ ਹਨ|

ਨਿਊਜ਼ 18 ਨਾਲ ਖ਼ਾਸ ਗੱਲਬਾਤ ਕਰਦਿਆਂ DSP ਸਾਈਬਰ ਸੇਲ ਤੇਜਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਦਿਲਪ੍ਰੀਤ ਬਾਬੇ ਦਾ ਨਸ਼ੇ ਦਾ ਕਾਰੋਬਾਰ ਵੀ ਪੂਰੇ ਜ਼ੋਰਾਂ ਨਾਲ ਚੱਲ ਰਿਹਾ ਸੀ| ਜਾਣਕਾਰੀ ਮਿਲਣ ਤੋਂ ਬਾਅਦ ਉਸ ਦੇ ਦੋਨੇਂ ਅੱਡੇ ਜੋ ਕਿ ਨਵਾਂਸ਼ਹਿਰ ਅਤੇ ਚੰਡੀਗੜ੍ਹ ਸੀ, ਦੋਨਾਂ ਤੇ ਛਾਪੇਮਾਰੀ ਕੀਤੀ ਗਈ ਜਿਸ ਦੇ ਚੱਲਦਿਆਂ ਨਵਾਂਸ਼ਹਿਰ ਤੋਂ ਪੁਲਿਸ ਨੂੰ ਇੱਕ ਕਿੱਲੋ ਹੀਰੋਇਨ, ਇੱਕ ਪਿਸਟਲ, 12 ਬੋਰ ਗੰਨ ਅਤੇ 40 ਜਿੰਦਾ ਕਾਰਤੂਸ ਵੀ ਮਿਲੇ ਹਨ ਅਤੇ ਚੰਡੀਗੜ੍ਹ ਦੇ ਸੈਕਟਰ 38 ਦੇ ਠਿਕਾਣੇ ਤੇ ਪੁਲਿਸ ਨੇ ਵੈਗਿਰਾ, ਕੌਂਡਮਸ ਅਤੇ ਕੁੱਝ ਪੇਨਕਿੱਲਰਸ ਬਰਾਮਦ ਕੀਤੇ ਹਨ| ਪੁਲਿਸ ਨੇ ਦਿਲਪ੍ਰੀਤ ਬਾਬੇ ਖ਼ਿਲਾਫ਼ ਬਰਾਮਦਗੀ ਮੁਤਾਬਿਕ ਵੀ ਇੱਕ ਹੋਰ ਪਰਚਾ ਦਰਜ ਕੀਤਾ ਗਿਆ ਹੈ|

ਫੋਟੋ ਵਿੱਚ ਰੂਪ ਬਦਲੇ ਦਿਲਪ੍ਰੀਤ ਨਾਲ ਉਸਦੀ Girlfriend ਸੈਲਫੀ ਲੈਂਦੀ ਹੋਈ


ਦਿਲਪ੍ਰੀਤ ਦੋਵੇਂ ਭੈਣਾਂ ਦੇ ਕੁਨੈਕਸ਼ਨ 'ਚ ਕਿਵੇਂ ਆਇਆ..
DSP ਨੇ ਦੱਸਿਆ ਕਿ 2014 'ਚ ਦਿਲਪ੍ਰੀਤ ਬਾਬਾ ਹਰਪ੍ਰੀਤ ਦੇ ਕੁਨੈਕਸ਼ਨ 'ਚ ਆਇਆ ਸੀ| ਜੇਲ੍ਹ ਤੋਂ ਭਜਨ ਤੋਂ ਬਾਅਦ ਦਿਲਪ੍ਰੀਤ ਬਾਬਾ ਹਰਪ੍ਰੀਤ ਕੋਲ ਜਾ ਕੇ ਰੁਕਿਆ ਸੀ ਅਤੇ ਦੋਵੇਂ ਦੀਆ ਨੇੜਤਾ ਵੱਧ ਗਈਆਂ ਅਤੇ ਉੱਥੇ ਹੀ ਬਾਬੇ ਨੂੰ ਉਸ ਦੇ ਸਾਥੀ ਗੈਂਗਸਟਰ ਨੇ ਮਿਲਣਾ ਸ਼ੁਰੂ ਕਰ ਦਿੱਤਾ| ਕੁੱਝ ਸਮੇਂ ਬਾਅਦ ਹਰਪ੍ਰੀਤ ਦੀ ਭੈਣ ਰੁਪਿੰਦਰ ਨੂੰ ਮਿਲੀ ਜਿੱਥੇ ਦੋਨਾਂ 'ਚ ਨੇੜਤਾ ਵਧੀਆਂ| ਪਿਛਲੇ ਸਾਲ 2017 ਰੁਪਿੰਦਰ ਚੰਡੀਗੜ੍ਹ ਆ ਗਈ ਅਤੇ ਦਿਲਪ੍ਰੀਤ ਬਾਬਾ ਉਸ ਕੋਲ ਆਪਣੇ ਕੇਸ ਕੱਤਲ ਕਰਾਉਣ ਤੋਂ ਬਾਅਦ ਰਹਿਣ ਲੱਗ ਪਿਆ|

ਬਾਬੇ ਨੇ ਕੁੱਝ ਮਹੀਨੇ ਪਹਿਲਾ ਲਈ ਇਹ ਗੱਡੀ..


ਚੰਡੀਗੜ੍ਹ ਪੁਲਿਸ ਦੀ ਨੱਕ ਥੱਲੇ ਚੰਡੀਗੜ੍ਹ 'ਚ ਸ਼ਰੇਆਮ ਘੁੰਮਦਾ ਰਹਿੰਦਾ ਸੀ| DSP ਸਾਈਬਰ ਸੇਲ ਨੇ ਦੱਸਿਆ ਕਿ ਦਿਲਪ੍ਰੀਤ ਬਾਬਾ ਇਲਾਂਟੇ ਮਾੱਲ 'ਚ ਜਾਂਦਾ ਰਹਿੰਦਾ ਸੀ ਅਤੇ ਫ਼ਿਲਮ ਦੇਖਦਾ ਸੀ ਪਿਛਲੇ ਹਫ਼ਤੇ ਬਾਬੇ ਨੇ 'ਸੰਜੂ' ਫ਼ਿਲਮ ਦੇਖੀ ਸੀ ਅਤੇ ਉਸ ਤੋਂ ਪਹਿਲਾ ਉਸ ਨੇ 'ਰੇਸ 3' ਵੀ ਦੇਖੀ ਸੀ|

ਰਿੰਦੇ ਨਾਲ ਵੀ ਹੈ ਰਿਸ਼ਤਾ....
ਦਿਲਪ੍ਰੀਤ ਬਾਬੇ ਆਪਣੇ ਸਾਥੀ ਗੈਂਗਸਟਰ ਰਿੰਦੇ ਨਾਲ ਵੀ ਲਗਾਤਾਰ ਮੁਲਾਕਾਤ ਕਰਦਾ ਰਹਿੰਦਾ ਸੀ ਅਤੇ ਉਸ ਦੀਆਂ ਵੀ ਕੁੱਝ ਫ਼ੋਟੋਆਂ ਸਾਹਮਣੇ ਆਇਆ ਹਨ ਜਿਸ ਵਿੱਚ ਉਸ ਨੇ ਆਪਣੇ ਕੇਸ ਕੱਤਲ ਕਰਾ ਦਿੱਤੇ ਹਨ| DSP ਸਾਈਬਰ ਸੇਲ ਨੇ ਦੱਸਿਆ ਕਿ ਬਾਬਾ ਹਾਲੇ ਪੁਲਿਸ ਦੀ ਗੋਲੀ ਨਾਲ ਜ਼ਖਮੀ ਹੈ ਅਤੇ ਇਲਾਜ ਤੋਂ ਬਾਅਦ ਉਸ ਨਾਲ ਪੁੱਛ ਗਿੱਛ ਕੀਤੀ ਜਾਵੇਗੀ ਅਤੇ ਰਿੰਦੇ ਬਾਰੇ ਵੀ ਪੁੱਛਿਆ ਜਾਵੇਗਾ|

SHOW MORE