HOME » Top Videos » Punjab
Share whatsapp

ਦਾਜ ਨਹੀਂ ਮਿਲਿਆ ਤਾਂ ਤੋੜ ਦਿੱਤਾ ਰਿਸ਼ਤਾ, ਵਿਆਹ ਸਮਾਗਮ 'ਚ ਜੰਮ ਕੇ ਹੋਇਆ ਹੰਗਾਮਾ

Punjab | 03:03 PM IST Apr 29, 2019

ਵਿਆਹ ਦਾ ਮੰਡਪ ਸਜਿਆ ਸੀ...ਹਰ ਪਾਸੇ ਖ਼ੁਸ਼ੀ ਦਾ ਮਾਹੌਲ ਸੀ...ਬੱਸ ਇੰਤਜ਼ਾਰ ਸੀ, ਤਾਂ ਸਿਰਫ਼ ਬਰਾਤ ਦੇ ਆਉਣ ਦਾ...ਪਰ ਬਰਾਤ ਆਉਣ ਤੋਂ ਬਾਅਦ ਜੋ ਕੁੱਝ ਹੋਇਆ, ਉਹ ਕਿਸੇ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ। ਖ਼ਬਰ ਜਲੰਧਰ ਤੋਂ ਹੈ, ਜਿੱਥੇ ਇੱਕ ਵਿਆਹ ਸਮਾਗਮ ਵਿੱਚ ਦਾਜ ਦੇ ਲਾਲਚੀ ਲੋਕਾਂ ਨੇ ਆਪਣਾ ਅਸਲੀ ਰੰਗ ਵਿਖਾ ਦਿੱਤਾ। ਚੱਲਦੇ ਵਿਆਹ ਦਾਜ ਦੀ ਇੱਕ ਅਜਿਹੀ ਡਿਮਾਂਡ ਰੱਖ ਦਿੱਤੀ, ਜਿਸ ਨੂੰ ਪੂਰਾ ਕਰਨ ਵਿੱਚ ਕੁੜੀ ਵਾਲਿਆਂ ਨੇ ਖ਼ੁਦ ਨੂੰ ਅਸਮਰਥ ਦੱਸਿਆ। ਪਰ ਮੁੰਡੇ ਵਾਲਾ ਫਿਰ ਵੀ ਨਹੀਂ ਮੰਨੇ ਅਤੇ ਗੱਲ ਝਗੜੇ ਤੱਕ ਪਹੁੰਚ ਗਈ। ਅਖੀਰ ਵਿਆਹ ਟੁੱਟ ਗਿਆ...ਬਿਨਾਂ ਲਾੜੀ ਦੇ ਹੀ ਬਰਾਤ ਵਾਪਸ ਪਰਤ ਗਈ। ਪੂਰਾ ਮਾਮਲਾ ਹੁਣ ਪੁਲਿਸ ਥਾਣੇ ਪਹੁੰਚ ਗਿਆ।

ਕੁੜੀਆਂ ਵਾਲਿਆਂ ਮੁਤਾਬਿਕ ਮਿਲਣੀਆਂ ਦੌਰਾਨ ਲਾੜੇ ਦੀ ਮਾਂ ਨੇ ਟਾਪਸ ਦੀ ਥਾਂ ਸੋਨੇ ਦੇ ਸੈੱਟ ਤੇ ਇੱਕ ਗੱਡੀ ਸਮੇਤ ਕੈਸ਼ ਦੀ ਮੰਗ ਕੀਤੀ। ਜਿਸ ਨੂੰ ਪੂਰਾ ਕਰਨ ਵਿੱਚ ਕੁੜੀ ਵਾਲਿਆਂ ਨੇ ਖ਼ੁਦ ਨੂੰ ਅਸਮਰਥ ਦੱਸਿਆ। ਹਾਲਾਂਕਿ ਆਪਣੀ ਧੀ ਦੀਆਂ ਖ਼ੁਸ਼ੀਆਂ ਲਈ ਕੁੜੀ ਵਾਲਿਆਂ ਨੇ ਲਾੜੇ ਦੇ ਤਾਏ ਨੂੰ ਵੀ ਛਾਂਪ ਪਾ ਕੇ ਮਸਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ। ਪਰ ਮੁੰਡੇ ਵਾਲੇ ਫਿਰ ਵੀ ਨਹੀਂ ਮੰਨੇ ਅਤੇ ਵੇਖਦਿਆਂ ਹੀ ਵੇਖਦਿਆਂ ਗੱਲ ਝਗੜੇ ਤੱਕ ਪਹੁੰਚ ਗਈ ਤੇ ਅਖੀਰ ਵਿਆਹ ਟੁੱਟ ਗਿਆ।

ਫ਼ਿਲਹਾਲ ਮਾਮਲਾ ਹੁਣ ਪੁਲਿਸ ਥਾਣੇ ਪਹੁੰਚ ਗਿਆ ਤੇ ਪੁਲਿਸ ਅਧਿਕਾਰੀ ਨੇ ਜਾਂਚ ਤੋਂ ਬਾਅਦ ਦੋਸ਼ੀ ਲੋਕਾਂ ਖ਼ਿਲਾਫ਼ ਕਾਰਵਾਈ ਦੇ ਭਰੋਸਾ ਵੀ ਦਿੱਤਾ ਹੈ। ਲਾਲਚੀ ਲੋਕਾਂ ਦੇ ਸਦਕਾ ਵਿਆਹ ਵਾਲੇ ਇਸ ਘਰ ਖ਼ੁਸ਼ੀ ਉਦਾਸੀ 'ਚ ਬਦਲ ਗਈ। ਇੰਨਾ ਹੀ ਨਹੀਂ ਬਰਾਤੀ ਇੰਨੇ ਬੇਸ਼ਰਮ ਦਿਖਾਈ ਦਿੱਤੇ ਕਿ ਵਿਆਹ ਟੁੱਟਣ ਦੇ ਬਾਵਜੂਦ ਕਰੀਬ 250 ਲੋਕ ਖਾਣਾ-ਪੀਣਾ ਖਾ ਕੇ ਹੀ ਗਏ। ਖ਼ੈਰ ਐਨ ਮੌਕੇ ਉੱਤੇ ਧੀ ਦੇ ਟੁੱਟੇ ਰਿਸ਼ਤੇ ਦਾ ਮਾਪਿਆਂ ਨੂੰ ਦੁੱਖ ਹੋਵੇਗਾ ਪਰ ਧੀ ਦੇ ਇੱਕ ਲਾਲਚੀ ਪਰਿਵਾਰ 'ਚ ਨਾ ਜਾਣ ਦੀ ਉਨ੍ਹਾਂ ਨੂੰ ਸੰਤੁਸ਼ਟੀ ਵੀ ਰਹੇਗੀ।

SHOW MORE