HOME » Videos » Punjab
Share whatsapp

ਬਜ਼ੁਰਗ ਜੋੜੇ ਵੱਲੋਂ ਮੋਟਰਸਾਈਕਲ ਯਾਤਰਾ ਰਾਹੀਂ ਭਾਈਚਾਰਕ ਸਾਂਝ ਦਾ ਸੁਨੇਹਾ

Punjab | 10:47 PM IST Mar 13, 2019

ਗੁਜਰਾਤ ਦਾ ਇਕ ਬਜ਼ੁਰਗ ਜੋੜਾ ਮੋਟਰਸਾਈਕਲ ਯਾਤਰਾ ਰਾਹੀਂ ਭਾਈਚਾਰਕ ਸਾਂਝ ਦਾ ਸੁਨੇਹਾ ਦੇ ਰਿਹਾ ਹੈ। ਬਜ਼ੁਰਗ ਜੋੜੇ ਦਾ ਜਜ਼ਬਾ ਲੋਕਾਂ ਲਈ ਪ੍ਰੇਰਨਾ ਬਣਿਆ ਹੋਇਆ ਹੈ। ਜਿਸ ਉਮਰ ਵਿਚ ਬਜ਼ੁਰਗ ਅਕਸਰ ਘਰ ਵਿਚ ਰਹਿ ਕੇ ਆਰਾਮ ਕਰਨਾ ਪਸੰਦ ਕਰਦੇ ਹਨ, 75 ਸਾਲਾ ਮੋਹਨ ਲਾਲ ਅਤੇ 68 ਸਾਲਾ ਲੀਲਾ ਬੈਨ ਭਾਈਚਾਰਕ ਸਾਂਝ ਦਾ ਸੁਨੇਹਾ ਦੇਣ ਨਿਕਲੇ ਹਨ।

10 ਫਰਵਰੀ ਤੋਂ ਗੁਜਰਾਤ ਤੋਂ ਚੱਲਿਆ ਇਹ ਜੋੜਾ ਰਾਜਸਥਾਨ ਦੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਤੋਂ ਬਾਅਦ ਪੰਜਾਬ ਪਹੁੰਚਿਆ ਹੈ। ਲੀਲਾ ਬੈਨ ਨੂੰ ਸਿਹਤ ਸਬੰਧੀ ਸਮੱਸਿਆ ਹੈ ਪਰ ਫਿਰ ਵੀ ਪਤੀ ਦੇ ਨਾਲ ਉਹ ਮੋਢੇ ਨਾਲ ਮੋਢਾ ਮਿਲਾ ਕੇ ਚੱਲ ਰਹੀ ਹੈ। ਫ਼ਰੀਦਕੋਟ ਤੋਂ ਇਹ ਜੋੜਾ ਅੰਮ੍ਰਿਤਸਰ ਜਾ ਕੇ ਦਰਬਾਰ ਸਾਹਿਬ ਦੇ ਦਰਸ਼ਨ ਕਰੇਗਾ ਅਤੇ ਉਸ ਤੋਂ ਬਾਅਦ ਵੈਸ਼ਨੋ ਦੇਵੀ ਅਤੇ ਕੇਦਾਰਨਾਥ ਜਾਣ ਦਾ ਪ੍ਰੋਗਰਾਮ ਹੈ।

SHOW MORE