HOME » Videos » Punjab
Share whatsapp

2 ਮਹੀਨੇ ਦਾ ਬਿੱਲ 9 ਲੱਖ 3200 ਰੁਪਏ, 2 ਕਮਰਿਆਂ ਵਾਲੇ ਪਰਿਵਾਰ ਨੂੰ ਵੱਡਾ ਝਟਕਾ

Punjab | 05:10 PM IST Apr 11, 2019

ਅੰਮ੍ਰਿਤਸਰ ਵਿੱਚ ਪਾਵਰਕਾਮ ਦੀ ਵੱਡੀ ਅਣਗਹਿਲੀ ਸਾਹਮਣੇ ਆਈ ਹੈ। ਪਾਵਰਕਾਮ ਨੇ ਇੱਕ ਪਰਿਵਾਰ ਨੂੰ 9 ਲੱਖ ਤੋਂ ਵੱਧ ਦਾ ਬਿਜਲੀ ਬਿੱਲ ਭੇਜ ਕੇ ਸਦਮੇ ਚ ਪਾ ਦਿੱਤਾ ਹੈ।

ਦਰਅਸਲ ਪਾਵਰਕਾਮ ਨੇ ਇਹਨਾਂ ਦੇ ਘਰ ਦਾ ਬਿਜਲੀ ਦਾ ਬਿੱਲ 9 ਲੱਖ 3200 ਰੁਪਏ ਭੇਜਿਆ ਹੈ। ਜਿਸ ਨੂੰ ਵੇਖ ਕੇ ਦੋਨੇਂ ਪਿਓ-ਪੁੱਤਰ ਸਦਮੇ ਵਿੱਚ ਹੈ। ਨਰਾਇਣਗੜ੍ਹ ਵਿੱਚ ਰਹਿਣ ਵਾਲੇ ਮਨਦੀਪ ਸਿੰਘ ਤੇ ਉਸ ਦੇ ਪਿਤਾ ਬਾਜ਼ ਸਿੰਘ 2 ਕਮਰਿਆਂ ਦੇ ਇੱਕ ਮਕਾਨ ਵਿੱਚ ਰਹਿੰਦੇ ਹਨ। ਉਹ ਗੁਰਦੁਆਰੇ ਸੇਵਾਦਾਰ ਹੋਣ ਕਾਰਨ ਉਹ ਜ਼ਿਆਦਾਤਰ ਸਮੇਂ ਘਰੋਂ ਬਾਹਰ ਹੀ ਰਹਿੰਦੇ ਹਨ। ਪਰ ਜਦੋਂ ਉਨ੍ਹਾਂ ਨੂੰ 2 ਮਹੀਨੇ ਦੇ ਬਿਜਲੀ ਦਾ ਬਿੱਲ ਮਿਲਿਆ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਮਨਦੀਪ ਦੇ ਪਿਤਾ ਹਾਰਟ ਦੇ ਮਰੀਜ਼ ਨੇ, ਤੇ ਬਿਜਲੀ ਦਾ ਆਇਆ ਭਾਰੀ ਭਰਕਮ ਬਿੱਲ ਉਨ੍ਹਾਂ ਦੀ ਚਿੰਤਾ ਚ ਵਾਧਾ ਕਰ ਰਿਹਾ ਹੈ।

9 ਲੱਖ 3200 ਰੁਪਏ ਬਿਜਲੀ ਦਾ ਬਿੱਲ ਮਿਲਣ ਤੋਂ ਬਾਅਦ ਪਰਿਵਾਰ ਦੀ ਰਾਤਾਂ ਦੀ ਨੀਂਦ ਉੱਡ ਗਈ ਤੇ ਉਹ ਪਾਵਰਕਾਮ ਦਫ਼ਤਰ ਦੇ ਚੱਕਰ ਲਾਉਣ ਨੂੰ ਮਜਬੂਰ ਹਨ ਪਰ ਸੁਣਵਾਈ ਕਿਤੇ ਨਹੀਂ ਹੋ ਰਹੀ। ਪਾਵਰਕਾਮ ਦੀ ਇਹ ਲਾਪਰਵਾਹੀ ਕਹੀ ਜਾਵੇ ਜਾ ਗ਼ਲਤੀ ਪਰ ਇਸ ਦਾ ਖ਼ਮਿਆਜ਼ਾ ਦੋਹਾਂ ਪਿਓ-ਪੁੱਤ ਨੂੰ ਭੁਗਤਣਾ ਪੈ ਰਿਹਾ ਹੈ।ਜਿਸ ਨੂੰ ਉਹ ਜਲਦ ਦਰੁਸਤ ਕਰਨ ਦੀ ਮੰਗ ਕਰ ਰਹੇ ਹਨ।

SHOW MORE