HOME » Top Videos » Punjab
Share whatsapp

ਗਰੀਬ ਨੂੰ ਆਇਆ 79 ਹਜ਼ਾਰ ਦਾ ਬਿਜਲੀ ਬਿੱਲ, ਵਿਆਜ਼ ਲਗਾ ਕੇ 1 ਲੱਖ 4 ਹਜ਼ਾਰ ਦਾ ਮੁੜ ਭੇਜਿਆ...

Punjab | 09:57 AM IST Feb 13, 2019

ਬਿਜਲੀ ਵਿਭਾਗ ਨੇ ਅੰਮ੍ਰਿਤਸਰ ਦੇ ਇੱਕ ਗ਼ਰੀਬ ਪਰਿਵਾਰ ਨੂੰ ਝਟਕਾ ਦਿੱਤਾ ਹੈ। ਗ਼ਰੀਬ ਪਰਿਵਾਰ ਦਾ ਬਿਲ ਇੱਕ ਸਾਲ ਪਹਿਲਾਂ 79 ਹਜ਼ਾਰ ਰੁਪਏ ਆਇਆ ਸੀ ਜੋ ਹੁਣ ਵਿਆਜ ਲਗਾ ਕੇ 1 ਲੱਖ 4 ਹਜ਼ਾਰ ਰੁਪਏ ਕਰ ਦਿੱਤਾ ਗਿਆ। ਬਿਲ ਨਾ ਭਰਨ ਤੇ ਸੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ।

ਛੋਟੀ ਜਿਹੀ ਦੁਕਾਨ ਚਲਾਉਣ ਵਾਲੇ ਇਸ ਗ਼ਰੀਬ ਪਰਿਵਾਰ ਨੂੰ ਬਿਜਲੀ ਵਿਭਾਗ ਨੇ ਵੱਡਾ ਝਟਕਾ ਦਿੱਤਾ। ਦਰਅਸਲ ਇਹ ਪਰਿਵਾਰ ਅੰਮ੍ਰਿਤਸਰ ਦੇ ਛੇਹਰਟਾ ਦਾ ਰਹਿਣ ਵਾਲਾ ਹੈ। ਜਿਨ੍ਹਾਂ ਦੇ ਘਰ ਦੇ ਬਾਹਰ ਇੱਕ ਛੋਟੀ ਜਿਹੀ ਦੁਕਾਨ ਤੇ ਘਰ ਅੰਦਰ ਸਿਰਫ਼ ਦੋ ਕਮਰੇ ਹਨ। ਜਿਸ ਦਾ ਇੱਕ ਸਾਲ ਪਹਿਲਾਂ ਬਿਜਲੀ ਦਾ ਬਿੱਲ 79 ਹਜ਼ਾਰ ਰੁਪਏ ਆਇਆ ਸੀ। ਹੁਣ ਵਿਆਜ ਲਗਾ ਕੇ ਬਿਲ 1 ਲੱਖ 4 ਹਜ਼ਾਰ ਰੁਪਏ ਕਰ ਦਿੱਤਾ ਗਿਆ।

ਘਰ ਦੇ ਮੁਖੀ ਅਮਨ ਦਾ ਕਹਿਣਾ ਕਿ 1 ਸਾਲ ਚ ਕਰੀਬ 3 ਮਹੀਨੇ ਦਾ ਬਿਲ ਲਗਾਤਾਰ ਦੇ ਰਿਹਾ ਸੀ। ਬਿਜਲੀ ਵਿਭਾਗ ਵੱਲੋਂ ਕਿਹਾ ਗਿਆ ਕਿ ਬਿਲ ਗ਼ਲਤੀ ਨਾਲ ਆਇਆ ਸਹੀ ਕਰ ਦਿੱਤਾ ਜਾਵੇਗਾ। ਹੁਣ ਬਿਜਲੀ ਵਿਭਾਗ ਵੱਲੋਂ ਸਾਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ।

ਗ਼ਰੀਬ ਪਰਿਵਾਰ ਨੂੰ ਭੇਜਿਆ ਗਿਆ ਲੱਖ ਤੋਂ ਵੱਧ ਬਿਲ ਬਿਜਲੀ ਵਿਭਾਗ ਦੀ ਕਾਰਜ ਪ੍ਰਣਾਲੀ ਤੇ ਕਈ ਸਵਾਲ ਖੜ੍ਹੇ ਕਰਦਾ ਹੈ। ਜਿਸ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ ਕਾਂ ਕਿ ਕਿਸੇ ਵੀ ਗ਼ਰੀਬ ਪਰਿਵਾਰ ਨੂੰ ਆਰਥਿਕ ਤੰਗੀ ਦਾ ਸ਼ਿਕਾਰ ਨਾ ਹੋਣਾ ਪਵੇ।

SHOW MORE