HOME » Top Videos » Punjab
Share whatsapp

ਫ਼ਰੀਦਕੋਟ ‘ਚ ਪਿੰਡ ਵਾਸੀਆਂ ਨੇ ਬੰਧਕ ਬਣਾ ਕੇ ਕੁੱਟਿਆ ਪੁਲਿਸ ਮੁਲਾਜ਼ਮ, ਵਰਦੀ ਵੀ ਫਾੜੀ

Punjab | 11:07 AM IST Sep 13, 2019

ਫ਼ਰੀਦਕੋਟ ਦੇ ਪਿੰਡ ਭਾਗਥਲਾ 'ਚ ਲੋਕਾਂ ਵੱਲੋਂ ਇਕ ਪੁਲਿਸ ਮੁਲਾਜ਼ਮ ਤੇ ਨੌਜਵਾਨ ਨਾਲ ਖਿੱਚਧੂਹ ਤੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਖਿੱਚਧੂਹ ਦੌਰਾਨ ਪੁਲਿਸ ਮੁਲਾਜ਼ਮ ਦੀ ਵਰਦੀ ਵੀ ਪਾੜ ਦਿੱਤੀ ਗਈ। ਲੋਕਾਂ ਦਾ ਇਲਜ਼ਾਮ ਸੀ ਕਿ ਪੁਲਿਸ ਮੁਲਾਜ਼ਮ ਤੇ ਨੌਜਵਾਨ ਬਿਨਾਂ ਵਜ੍ਹਾ ਲੋਕਾਂ ਨੂੰ ਘੇਰ ਕੇ ਤੰਗ-ਪ੍ਰੇਸ਼ਾਨ ਕਰ ਰਹੇ ਸਨ। ਦੂਜੇ ਪਾਸੇ ਪੁਲਿਸ ਮੁਲਾਜ਼ਮ ਦਾ ਕਹਿਣਾ ਹੈ ਕਿ ਉਹ ਆਪਣੇ ਪਿੰਡ ਜਾ ਰਿਹਾ ਸੀ ਤੇ ਉਸਨੇ ਰਸਤੇ ਚ ਵਹੀਕਲ ਚਾਲਕ ਨੂੰ ਨੰਬਰ ਪਲੇਟ ਲਗਵਾਉਣ ਲਈ ਕਿਹਾ ਸੀ। ਪਰ ਲੋਕਾਂ ਨੇ ਉਨ੍ਹਾਂ ਨੂੰ ਗਲਤ ਸਮਝ ਕੇ ਘੇਰ ਲਿਆ। ਉਨ੍ਹਾਂ ਦੀ ਕੋਈ ਗਲਤੀ ਨਹੀਂ ਹੋਈ। ਫਿਲਹਾਲ ਮੁਲਾਜ਼ਮ ਤੇ ਨੌਜਵਾਨ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਤੇ ਪੁਲਿਸ ਨੇ ਕਾਰਵਾਈ ਦਾ ਭਰੋਸਾ ਦਿੱਤਾ ਹੈ।

SHOW MORE