HOME » Top Videos » Punjab
Share whatsapp

ਰਾਵੀ ਪਾਰ ਕਰ ਮੰਡੀ ‘ਚ ਲਿਆਉਣੀ ਪੈਂਦੀ ਕਣਕ, ਕੁੱਝ ਰੁੜ੍ਹ ਜਾਂਦੀ, ਬਚੀ ਨੂੰ ਵੇਚਣ ਲਈ ਖਾਣੀਆਂ ਪੈਂਦੀਆਂ ਠੋਕਰਾਂ..

Punjab | 09:04 AM IST May 14, 2019

ਅਜਨਾਲਾ ਦੇ ਇੱਕ ਪਿੰਡ ਲਈ ਕਣਕ ਦੇ ਸੀਜ਼ਨ 'ਚ ਰਾਵੀ ਮੁਸੀਬਤ ਹੀ ਬਣ ਗਿਆ ਹੈ। ਦਰਿਆ ਪਾਰ ਕਰਨ ਲਈ ਕੋਈ ਪੁਲ ਨਹੀਂ ਹੈ ਤੇ ਕਿਸਾਨ ਦਰਿਆ ਦੇ ਵਿਚੋਂ ਹੀ ਟਰੈਕਟਰ ਲੰਘਾਉਣ ਲਈ ਮਜਬੂਰ ਹਨ। ਉਨ੍ਹਾਂ ਦੀ ਮਿਹਨਤ ਦਾ ਸਿਲ੍ਹਾ ਮਿਲਣਾ ਪਾਣੀ ਦੇ ਵਹਾਅ ਤੇ ਹੀ ਨਿਰਭਰ ਹੈ। ਉੱਪਰ ਅੱਪਲੋਡ ਵੀਡੀਓ ਵਿੱਚ ਵੇਖੋ ਅਜਨਾਲਾ ਤੋਂ ਖਾਸ ਰਿਪੋਰਟ।

ਦਰਿਆ 'ਚ ਡੁੱਬੀ ਫਸਲ ਨੂੰ ਜਾਨ ਜੋਖਮ 'ਚ ਪਾ ਕੱਢ ਰਹੇ, ਇਹ ਨੇ ਅਜਨਾਲਾ ਤਹਿਸੀਲ ਦੇ ਪਿੰਡ ਕੋਟਰਜਾਦਾ ਪਿੰਡ ਦੇ ਕਿਸਾਨ, ਤਸਵੀਰਾਂ ਤੁਹਾਡੇ ਲਈ ਨਵੀਆਂ ਹੋ ਸਕਦੀਆਂ। ਪਰ ਇੰਨਾ ਕਿਸਾਨਾਂ ਲਈ ਇਹ ਆਮ ਗੱਲ ਏ, ਹਰ ਰੋਜ ਦਰਿਆ ਪਾਰ ਕਰਕੇ ਫਸਲ ਲਿਆਉਣੀ ਪੈਂਦੀ ਹੈ। ਪਰ ਜੇਕਰ ਰਾਵੀ ਦੇ ਪਾਣੀ ਦਾ ਬਹਾਅ ਜਿਆਦਾ ਹੋਵੇ ਤਾਂ ਕਿਸਾਨਾਂ ਦੀ ਫਸਲ ਦਾ ਕੀ ਹਾਲ ਹੁੰਦਾ। ਇਹ ਤਸਵੀਰਾਂ ਬਖੂਬੀ ਬਿਆਨ ਕਰ ਰਹੀਆਂ ਹਨ। ਪਹਿਲਾਂ ਰਾਵੀ ਪਾਰ ਕਰਕੇ ਕਿਸਾਨਾਂ ਨੂੰ ਫਸਲ ਲਾਉਣ ਜਾਣਾ ਪੈਂਦਾ ਏ 'ਤੇ ਜਦੋਂ ਫਸਲ ਪੱਕ ਜਾਂਦੀ ਏ ਤਾਂ ਉਸਦੀ ਕਟਾਈ ਮਗਰੋਂ ਲਿਆਉਣਾ ਵੀ ਦਰਿਆ ਪਾਰ ਕਰਕੇ ਪੈਂਦਾ ਹੈ, ਅਜਿਹਾ ਕਰਦਿਆਂ ਹੀ ਹਰ ਸਾਲ ਕਿਸਾਨਾਂ ਦੀ ਕਈ ਕਵਿੰਟਲ ਫਸਲ ਦਰਿਆ ਦੀ ਭੇਂਟ ਚੜ ਜਾਂਦੀ ਹੈ।

ਕਿਸਾਨਾਂ ਜਿੱਥੇ ਆਪਣੀ ਖਰਾਬ ਹੋਈ ਫਸਲ ਲਈ ਮੁਆਵਜ਼ੇ ਦੀ ਮੰਗ ਕਰ ਰਹੇ, ਉੱਥੇ ਹੀ ਪੁਲਬਣਾਉਣ ਦੀ ਵੀ ਮੰਗ ਕਰ ਰਹੇ ਹਨ। ਕਿਸਾਨਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਹੁਣ ਜਿਹੜਾ ਵੀ ਨਵਾਂ ਸੰਸਦ ਮੈਂਬਰ ਬਣੇਗਾ ਉਹ ਡਟ ਕੇ ਉਸਦਾ ਵਿਰੋਧ ਕਰਨਗੇ।

ਗੌਰਤਲਬ ਏ ਕਿ ਇਹ ਪਹਿਲੀ ਵਾਰ ਨਹੀਂ ਏ ਜਦੋਂ ਰਾਵੀ ਦੇ ਨੇੜਲੇ ਪਿੰਡਾਂ ਦੇ ਕਿਸਾਨਾਂ ਨੂੰ ਪਾਣੀ ਦੀ ਸਮੱਸਿਆ ਨਾਲ ਦੋ ਚਾਰ ਹੋਣਾ ਪੈ ਰਿਹਾ ਹੋਵੇ। ਇਹ ਆਲਮ ਹਰ ਵਾਰ ਹੁੰਦਾ ਏ ਪਰ ਅਫਸੋਸ ਕਿ ਹਰ ਵਾਰ ਸਰਕਾਰ ਦੇ ਮੰਤਰੀ ਲਾਰਿਆਂ ਨਾਲ ਸਾਰ ਦਿੰਦੇ ਹਨ। ਫਿਲਹਾਲ ਰਾਵੀ ਦੇ ਨੇੜਲੇ ਪਿੰਡਾਂ ਦੇ ਲੋਕਾਂ ਦੀ ਕਿਸਮਤ ਕਦੋਂ ਖੁੱਲੇਗੀ, ਕਦੋਂ ਇੰਨਾ ਨੂੰ ਮਿਲੇਗਾ ਨਵਾਂ ਪੁਲ, ਇਹ ਸਵਾਲ ਬਰਕਰਾਰ ਹੈ।

SHOW MORE