HOME » Top Videos » Punjab
Share whatsapp

ਇਨ੍ਹਾਂ ਕਿਸਾਨਾਂ ਨੂੰ ਮਿਲੇਗਾ 34 ਲੱਖ ਰੁਪਏ ਪ੍ਰਤੀ ਏਕੜ ਮੁਆਵਜ਼ਾ ਤੇ 12 ਫੀਸਦੀ ਵਿਆਜ਼

Punjab | 07:52 AM IST Mar 26, 2019

ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਜ਼ਮੀਨ ਦੇਣ ਵਾਲੇ ਕਿਸਾਨਾਂ ਨੂੰ ਕਿਸਾਨ 34 ਲੱਖ ਰੁਪਏ ਪ੍ਰਤੀ ਏਕੜ ਦੇ ਮੁਆਵਜ਼ੇ ਮਿਲੇਗਾ। ਪ੍ਰਸ਼ਾਸਨ ਨਾਲ ਹੋਈ ਮੀਟਿੰਗ ਤੋਂ ਬਆਦ ਕਿਸਾਨ ਜ਼ਮੀਨ ਦੇਣ ਲਈ ਸਹਿਮਤ ਹੋ ਗਏ ਹਨ। ਇਸ ਨਾਲ ਪਿਛਲੇ ਦੋ ਮਹੀਨਿਆਂ ਤੋਂ ਚੱਲ ਰਿਹਾ ਵੱਡਾ ਅੜਿੱਕਾ ਦੂਰ ਹੋ ਗਿਆ ਹੈ।

ਇੰਨਾ ਹੀ ਨਹੀਂ ਮੁਆਵਜ਼ੇ ਨਾਲ ਕਿਸਾਨਾਂ ਨੂੰ 12 ਫੀਸਦੀ ਵਿਆਜ਼ ਵੀ ਦਿੱਤਾ ਜਾਵੇਗਾ। ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ (ਐੱਨਐੱਚਏਆਈ) ਨੇ ਐਕਵਾਇਰ ਕੀਤੀ ਗਈ ਜ਼ਮੀਨ ਦੇ ਮੁਆਵਜ਼ੇ ਦੀ ਪਹਿਲੀ ਕਿਸ਼ਤ 25 ਕਰੋੜ ਰੁਪਏ ਜ਼ਿਲ੍ਹਾ ਪ੍ਰਸ਼ਾਸਨ ਨੂੰ ਭੇਜ ਦਿੱਤੀ ਹੈ। ਕਿਸਾਨਾਂ ਦੇ ਖਾਤਿਆਂ 'ਚ ਇਹ ਪੈਸਾ ਛੇਤੀ ਹੀ ਪਾ ਦਿੱਤਾ ਜਾਵੇਗਾ।

ਐੱਸਡੀਐੱਮ ਡੇਰਾ ਬਾਬਾ ਨਾਨਕ ਤੇ ਲੈਂਡ ਕੁਲੈਕਟਰ ਗੁਰਸਿਮਰਨ ਸਿੰਘ ਢਿੱਲੋਂ ਤੇ ਕਿਸਾਨਾਂ ਵਿਚਾਲੇ ਸੋਮਵਾਰ ਨੂੰ ਤਿੰਨ ਘੰਟੇ ਤਕ ਗੱਲਬਾਤ ਹੋਈ। ਪ੍ਰਸ਼ਾਸਨ ਨੇ ਪਿਛਲੇ ਤਿੰਨ ਸਾਲਾਂ 'ਚ ਇਲਾਕੇ 'ਚ ਹੋਈਆਂ ਜ਼ਮੀਨ ਦੀਆਂ ਰਜਿਸਟਰੀਆਂ ਦੇ ਆਧਾਰ 'ਤੇ ਪ੍ਰਤੀ ਏਕੜ ਜ਼ਮੀਨ ਦੀ ਕੀਮਤ 17 ਲੱਖ ਰੁਪਏ ਤੈਅ ਕੀਤੀ। ਕਿਸਾਨਾਂ ਨੂੰ ਮੁਆਵਜ਼ੇ ਦੇ ਰੂਪ ਵਿਚ ਇਸ ਦੀ ਦੁਗਣੀ ਕੀਮਤ 34 ਲੱਖ ਰੁਪਏ ਦਿੱਤੇ ਜਾਣਗੇ।

ਐੱਸਡੀਐੱਮ ਗੁਰਸਿਮਰਨ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਜ਼ਮੀਨ ਦਾ ਪੂਰਾ ਮੁਆਵਜ਼ਾ ਦਿੱਤਾ ਜਾਵੇਗਾ। ਕਿਸਾਨਾਂ ਨੂੰ ਮੁਆਵਜ਼ੇ ਦੇ ਨਾਲ-ਨਾਲ 12 ਫ਼ੀਸਦੀ ਵਿਆਜ ਵੀ ਦਿੱਤਾ ਜਾਵੇਗਾ। ਕਿਸਾਨਾਂ ਨੇ ਜੋ ਫ਼ਸਲਾਂ (ਕਣਕ, ਗੋਭੀ ਤੇ ਹੋਰ) ਬੀਜੀਆਂ ਹਨ ਉਨ੍ਹਾਂ ਦਾ ਵੀ ਦੁੱਗਣਾ ਮੁਆਵਜ਼ਾ ਦਿੱਤਾ ਜਾਵੇਗਾ। ਇਸ ਦੀ ਕੀਮਤ ਖੇਤੀਬਾੜੀ ਯੂਨੀਵਰਸਿਟੀ ਤੈਅ ਕਰੇਗੀ।

ਜ਼ਮੀਨ ਬਚਾਓ ਕਮੇਟੀ ਦੇ ਨੇਤਾ ਸੂਬਾ ਸਿੰਘ, ਹਰਦੇਵ ਸਿੰਘ, ਗੁਰਨਾਮ ਸਿੰਘ, ਮਹਿੰਦਰ ਸਿੰਘ, ਦਿਲਬਾਗ ਸਿੰਘ, ਹਰਪਿੰਦਰ ਸਿੰਘ, ਯੁਵਰਾਜ ਸਿੰਘ, ਚਰਨਜੀਤ ਸਿੰਘ, ਬਦਲੇਵ ਸਿੰਘ ਤੇ ਗੁਰਪ੍ਰਰੀਤ ਸਿੰਘ ਦਾ ਕਹਿਣਾ ਹੈ ਕਿ ਲਾਂਘੇ ਲਈ ਚਾਰ ਪਿੰਡਾਂ ਦੇ 450 ਕਿਸਾਨਾਂ ਦੀ 115 ਏਕੜ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ। ਕਰਤਾਰਪੁਰ ਲਾਂਘੇ ਲਈ 58 ਏਕੜ ਤੇ ਆਈਸੀਪੀ ਚੈੱਕ ਪੋਸਟ ਬਣਾਉਣ ਲਈ 57 ਏਕੜ ਜ਼ਮੀਨ ਐਕਵਾਇਰ ਕੀਤੀ ਗਈ ਹੈ। ਕਿਸਾਨ ਪ੍ਰਸ਼ਾਸਨ ਵੱਲੋਂ ਦਿੱਤੇ ਜਾਣ ਵਾਲੇ ਮੁਆਵਜ਼ੇ ਤੋਂ ਸੰਤੁਸ਼ਟ ਹਨ। ਪਿੰਡ ਮਾਨ ਤੋਂ ਲੈ ਕੇ ਭਾਰਤ-ਪਾਕਿ ਸਰਹੱਦ ਤਕ ਲਾਂਘੇ ਦੀ ਦੂਰੀ ਸਵਾ ਚਾਰ ਕਿੱਲੋਮੀਟਰ ਹੋਵੇਗੀ।

SHOW MORE