HOME » Top Videos » Punjab
Share whatsapp

ਕਿਸਾਨਾਂ ਨੇ ਪਰਾਲੀ ਸਾੜ ਕੇ ਸਰਕਾਰ ਨੂੰ ਵੰਗਾਰਿਆ

Punjab | 04:02 PM IST Oct 19, 2019

ਪੰਜਾਬ ਸਰਕਾਰ ਜਿਥੇ ਪਰਾਲੀ ਸਾੜਨੋਂ ਰੋਕਣ ਲਈ ਸਖਤੀ ਦੇ ਦਾਅਵੇ ਕਰ ਰਹੀ ਹੈ, ਉਥੇ ਕਿਸਾਨਾਂ ਨੇ ਸ਼ਰੇਆਮ ਪਰਾਲੀ ਸਾੜ ਕੇ ਪ੍ਰਸ਼ਾਸਨ ਤੇ ਸਰਕਾਰ ਨੂੰ ਵੰਗਾਰਿਆ ਹੈ। ਸਰਕਾਰ ਤੇ ਪ੍ਰਸਾਸ਼ਨ ਨੂੰ ਇਹ ਸਿੱਧੀ ਚਣੌਤੀ ਭਵਾਨੀਗੜ੍ਹ ਦੇ ਕਿਸਾਨਾਂ ਨੇ ਦਿੱਤੀ ਹੈ। ਇਨ੍ਹਾਂ ਕਿਸਾਨਾਂ ਨੇ ਸਰਕਾਰੀ ਹੁਕਮਾਂ ਦੇ ਭੋਰਾ ਪਰਵਾਹ ਨਾ ਕਰਦੇ ਹੋਏ ਐਲਾਨ ਕਰ ਦਿੱਤਾ ਹੈ ਕਿ ਜੇ ਸਰਕਾਰ ਮਸਲੇ ਦਾ ਹੱਲ਼ ਨਹੀਂ ਕਰ ਸਕਦੀ ਤਾਂ ਉਨ੍ਹਾਂ ਨੂੰ ਇਹੀ ਕਰਨ ਲਈ ਮਜਬੂਰ ਹੋਣਾ ਪਵੇਗਾ।

ਕਿਸਾਨਾਂ ਦਾ ਇਲਜ਼ਾਮ ਹੈ ਕਿ ਸਰਕਾਰਾਂ ਪਰਾਲੀ ਨੂੰ ਖੇਤਾਂ ਵਿਚ ਹੀ ਨਸ਼ਟ ਕਰਨ ਲਈ ਮੁਕੰਮਲ ਮਦਦ ਨਹੀਂ ਕਰ ਰਹੀਆਂ। ਇਸ ਲਈ ਪਹਿਲਾਂ ਹੀ ਕਰਜ਼ੇ ਹੇਠ ਦੱਬੇ ਕਿਸਾਨਾਂ ਕੋਲ ਅੱਗ ਲਾਉਣ ਤੋਂ ਇਲਾਵਾ ਕੋਈ ਹੋਰ ਰਾਸਤਾ ਨਹੀਂ। ਜਿਕਰਯੋਗ ਹੈ ਕਿ ਪਿਛਲੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵਿੱਤ ਮੰਤਰੀ ਨੇ ਵੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦਾ ਵਾਸਤਾ ਪਾ ਕੇ ਕਿਸਾਨਾਂ ਨੂੰ ਅੱਗ ਨਾ ਲਾਉਣ ਦੀ ਅਪੀਲ ਕੀਤੀ ਸੀ, ਪਰ ਸਹੁੰ ਦੇਣ ਤੇ ਵਾਸਤੇ ਪਾਉਣ ਨਾਲ ਨਾ ਤਾਂ ਕਿਸਾਨਾਂ ਦੀ ਮਦਦ ਹੋ ਸਕਦੀ ਹੈ ਤਾਂ ਨਾ ਹੀ ਪਰਾਲੀ ਦਾ ਕੋਈ ਹੱਲ।

SHOW MORE
corona virus btn
corona virus btn
Loading