HOME » Videos » Punjab
Share whatsapp

ਬੋਰਵੈੱਲ 'ਚ ਫਸੇ 92 ਘੰਟੇ ਹੋਏ, ਮਾਸੂਮ ਦੇ ਸਹੀ-ਸਲਾਮਤ ਬਾਹਰ ਆਉਣ ਲਈ ਕੀਤਾ ਹਵਨ ਯੱਗ

Punjab | 01:55 PM IST Jun 10, 2019

ਸੰਗਰੂਰ ਦੇ ਪਿੰਡ ਭਗਵਾਨਪੁਰਾ ਵਿਖੇ ਬੀਤੀ 6 ਜੂਨ ਦੀ ਸ਼ਾਮ ਨੂੰ ਬੋਰਵੈੱਲ 'ਚ ਡਿੱਗੇ ਦੋ ਸਾਲਾ ਦੇ ਮਾਸੂਮ ਬੱਚੇ ਫਤਿਹਵੀਰ ਸਿੰਘ ਦੇ ਸਹੀ-ਸਲਾਮਤ ਬਾਹਰ ਆਉਣ ਨੂੰ ਲੈ ਕੇ ਅੱਜ ਸੰਗਰੂਰ ਦੇ ਬਗੀਚੀ ਵਾਲਾ ਮੰਦਰ 'ਚ ਧਾਰਮਿਕ ਜਥੇਬੰਦੀਆਂ ਵਲੋਂ ਹਵਨ ਯੱਗ ਕੀਤਾ ਗਿਆ। ਉੱਥੇ ਹੀ ਦੇਸ਼ ਭਰ 'ਚ ਉਸ ਦੀ ਸਲਾਮਤੀ ਲਈ ਦੁਆਵਾਂ ਵੀ ਹੋ ਰਹੀਆਂ ਹਨ।

ਦੂਜੇ ਪਾਸੇ ਬੱਚੇ ਨੂੰ ਬਚਾਉਣ ਲਈ ਪਿਛਲ਼ੇ 92 ਘੰਟਿਆਂ ਤੋਂ ਰਿਸਕਿਊ ਆਪਰੇਸ਼ਨ ਚੱਲ ਰਿਹਾ ਹੈ। ਪਰ ਹਾਲ ਤੱਕ ਬਚਾਅ ਦਸਤੇ ਨੂੰ ਕੋਈ ਸਫਲਤਾ ਨਹੀਂ ਮਿਲੀ ਹੈ। ਜਿਸ ਤੋਂ ਨਾਰਜਾ ਹੋ ਕੇ ਲੋਕਾਂ ਨੇ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜੀ ਵੀ ਕੀਤੀ ਹੈ।

 

SHOW MORE