HOME » Videos » Punjab
Share whatsapp

ਅਸੁਰੱਖਿਅਤ ਐਲਾਨੀ ਹੋਈ ਇਮਾਰਤ 'ਚ ਪੜ੍ਹਦੇ ਨੇ ਬੱਚੇ, ਮੀਂਹ ਮੌਕੇ ਆਉਂਦਾ ਹੈ ਕਰੰਟ

Punjab | 05:13 PM IST Oct 12, 2018

ਮੰਡੀ ਗੋਬਿੰਦਗੜ੍ਹ ਵਿਖੇ ਕਦੇ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ। ਤੁਸੀ ਜਿਹੜੀਆਂ ਤਸਵੀਰਾਂ ਦੇਖ ਰਹੇ ਹੋ ਇਹ ਸਰਕਾਰੀ ਐਲੀਮੈਂਟਰੀ ਸਕੂਲ ਦੀ ਅਣਸੇਫ ਐਲਾਨੀ ਗਈ ਬਿਲਡਿੰਗ ਦੀਆਂ ਹਨ। PWD ਵੱਲੋਂ 2016 ਵਿਚ ਅਮਸੇਫ ਐਲਾਨੀ ਗਈ ਬਿਲਡਿੰਗ ਵਿਚ ਬੱਚਿਆਂ ਦੀਆਂ ਕਲਾਸਾਂ ਨਿਰੰਤਰ ਜਾਰੀ ਹਨ। ਜੇਕਰ ਸਿਖਿਆ ਵਿਭਾਗ ਅਤੇ ਸਰਕਾਰ ਨੇ ਇਸ ਸਕੂਲ ਬਾਰੇ ਜਲਦ ਕੋਈ ਫੈਸਲਾ ਨਾ ਲਿਆ ਤਾਂ ਉਹ ਦਿਨ ਦੀਨ ਨਹੀਂ ਜਦੋਂ ਘਰ ਘਰ ਵੈਣ ਪੈਣ ਦੀਆਂ ਅਵਾਜਾਂ ਆਉਣਗੀਆਂ। ਇਸ ਸਬੰਧੀ ਸਕੂਲ ਦੀ ਮੁੱਖ ਅਧਿਆਪਕਾ ਨੇ ਦੱਸਿਆ ਕਿ ਬਾਰਿਸ਼ਾਂ ਦੇ ਦਿਨਾਂ ਵਿੱਚ ਤਾਂ ਹਾਲਤ ਹੋਰ ਵੀ ਭੈੜੀ ਹੋ ਜਾਂਦੀ ਹੈ ਕਿਉਂਕਿ ਉਪਰੋਂ ਛੱਤ ਤੋਂ ਤਿਪਕਉਆ ਲੱਗ ਜਾਂਦਾ ਹੈ ਤੇ ਕੰਧਾ ਵਿਚ ਕਰੰਟ ਆ ਜਾਂਦਾ ਹੈ। ਉਨ੍ਹਾਂ ਸਕੂਲ ਨੂੰ ਕਿਤੇ ਹੋਰ ਸਿਫਟ ਕਰਨ ਲਈ ਕਿਹਾ।

ਉਧਰ ਜਦੋਂ ਐਸਡੀਐਮ ਅਮਲੋਹ ਨਾਲ ਇਸ ਸੰਜੀਦਾ ਮਾਮਲੇ ਬਾਰੇ ਗੱਲ ਕੀਤੀ ਤਾਂ ਉਨਾਂ ਮੰਨਿਆ ਕਿ ਸਕੂਲ ਦੀ ਇਮਾਰਤ ਅਸੁਰੱਖਿਅਤ ਹੈ ਅਤੇ ਉਨ੍ਹਾ ਸਕੂਲ ਦਾ ਦੌਰਾ ਵੀ ਕੀਤਾ ਹੈ। ਉਨ੍ਹਾਂ ਕਿਹਾ ਸਕੂਲ ਲਈ ਜਗ੍ਹਾ ਦੀ ਨਿਸ਼ਾਨਦੇਹੀ ਕਰ ਲਈ ਹੈ...ਨਵੀਂ ਇਮਾਰਤ ਦੇ ਲਈ ਨਕਸ਼ਾ ਬਣਾਉਣ ਲਈ ਵਿਭਾਗ ਨੂੰ ਚਿੱਠੀ ਲਿਖ ਦਿੱਤੀ ਹੈ। ਉਦੋਂ ਤੱਕ ਸਕੂਲ ਨੂੰ ਗੁਰੂ ਹਰਗੋਬਿੰਦਰ ਸਾਹਿਬ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਿਫ਼ਟ ਕਰਨ ਦੀ ਕੋਸਿਸ਼ ਕੀਤੀ ਜਾਵੇਗੀ।

SHOW MORE