ਸ਼ਹੀਦੀ ਜੋੜ ਮੇਲਾ: ਇਹ ਪਿੰਡ ਪਿੱਛਲੇ 40 ਸਾਲਾਂ ਤੋਂ ਮਸਜ਼ਿਦ 'ਚ ਸੰਗਤ ਲਈ ਕਰ ਰਿਹਾ ਹੈ 'ਲੰਗਰ ਸੇਵਾ'
Punjab | 09:51 AM IST Dec 28, 2018
ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਤਿੰਨ ਦਿਨ ਤੱਕ ਚੱਲਣ ਵਾਲੇ ਸ਼ਹੀਦ ਜੋੜ ਮੇਲ ਦਾ ਅੱਜ ਆਖਰੀ ਦਿਨ ਹੈ। ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਗੁਰਦੁਆਰਾ ਜੋਤੀ ਸਰੂਪ ਸਾਹਿਬ ਤੱਕ ਨਗਰ ਕੀਰਤਨ ਕੱਢਿਆ ਜਾਵੇਗਾ। ਸ਼ਹੀਦ ਜੋੜ ਮੇਲੇ ਮਾਤਾ ਗੁਜਰੀ ਜੀ ਤੇ ਛੋਟੇਸ਼ਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦੀ ਯਾਦ 'ਚ ਲਾਇਆ ਜਾਂਦਾ ਹੈ।
ਫਤਹਿਗੜ੍ਹ ਸਾਹਿਬ ਦੀ ਇਤਿਹਾਸਕ ਧਰਤੀ ਤੇ ਹੀ ਵਜੀਰ ਖਾਨ ਦੇ ਜ਼ੁਲਮ ਅੱਗੇ ਨਾ ਝੁਕਦੇ ਹੋਏ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਨੇ ਸ਼ਹਾਦਤ ਦਾ ਜਾਮ ਪੀਤਾ ਸੀ। ਇਸ ਸਥਾਨ ਤੇ ਹੀ ਬਾਬਾ ਫਤਹਿ ਸਿੰਘ ਤੇ ਜ਼ੋਰਾਵਰ ਸਿੰਘ ਜੀ ਨੂੰ ਵਜੀਰ ਖਾਨ ਵੱਲੋਂ ਜ਼ਿੰਦਾ ਦੀਵਾਰ ਚ ਚਿਣਵਾ ਦਿੱਤਾ ਗਿਆ ਸੀ। ਉਸ ਥਾਂ ਤੇ ਹੀ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਸੁਸ਼ੋਭਿਤ ਹੈ, ਜਿੱਥੇ ਨੀਹਾਂ ਚ ਛੋਟੇ ਸਾਹਿਬਜ਼ਾਦਿਆਂ ਨੂੰ ਚਿਣਵਾਇਆ ਗਿਆ ਉਸ ਥਾਂ ਤੇ ਭੋਰਾ ਸਾਹਿਬ ਹੈ..ਅਤੇ ਅੱਜ ਵੀ ਉਹ ਦੀਵਾਰ ਮੌਜੂਦ ਹੈ।ਦੂਜੇ ਪਾਸੇ ਇੱਥੇ ਆਉਣ ਵਾਲੀ ਸੰਗਤ ਲਈ ਕਈ ਥਾਵਾਂ ਤੇ ਲੰਗਰ ਲਗਾਏ ਜਾਂਦੇ ਹਨ ਪਰ ਪਿੰਡ ਰਾਈਮਾਜਰਾ ਦਾ ਲੰਗਰ ਕੁੱਝ ਖ਼ਾਸ ਹੈ। ਜੀ ਹਾਂ, ਇਸ ਪਿੰਡ ਦੇ ਸਾਰੇ ਲੋਕ ਮਿਲ ਕੇ ਇਕ ਮਸਜਿਦ ਚ ਸੰਗਤ ਲਈ ਲੰਗਰ ਲਗਾਉਂਦੇ ਹਨ। ਪਿੰਡ ਵਾਲਿਆਂ ਦੀ ਮੰਨੀਏ ਤਾਂ ਉਹ ਇਹ ਲੰਗਰ ਪਿੰਡ ਦੇ ਸਹਿਯੋਗ ਨਾਲ ਪਿੱਛਲੇ 40 ਸਾਲਾਂ ਤੋਂ ਲਗਾ ਰਹੇ ਹਨ।
-
Ludhiana: ਸੈਕਸ ਰੈਕੇਟ ਦਾ ਪਰਦਾਫਾਸ਼, 13 ਲੜਕੀਆਂ ਸਮੇਤ 4 ਏਜੰਟ ਗ੍ਰਿਫਤਾਰ
-
'ਗੁਰੂ ਰਵਿਦਾਸ ਪ੍ਰਕਾਸ਼ ਪੁਰਬ 'ਤੇ ਰਾਜ ਪੱਧਰੀ ਸਮਾਗਮ ਕਰਵਾਉਣਾ ਭੁੱਲ ਗਈ ਮਾਨ ਸਰਕਾਰ'
-
ਪੰਜਾਬ ਸਰਕਾਰ ਨੇ 'ਸ਼ਗਨ ਸਕੀਮ' ਦੀ ਰਾਸ਼ੀ ਰੋਕ ਕੇ ਧੀਆਂ ਨਾਲ ਕੀਤਾ ਧੋਖਾ: ਬਿਕਰਮਜੀਤ
-
ਗੈਂਗਸਟਰ ਬਿਸ਼ਨੋਈ ਅਤੇ ਬਰਾੜ ਦੇ 1490 ਟਿਕਾਣਿਆਂ 'ਤੇ ਛਾਪੇ, ਕਈ ਹਿਰਾਸਤ 'ਚ ਲਏ
-
ਕੌਮੀ ਇੰਨਸਾਫ਼ ਮੋਰਚੇ ’ਚ ਬੰਦੀ ਸਿੰਘਾਂ ਦੇ ਪਰਿਵਾਰਾਂ ਨੂੰ ਕੀਤਾ ਸਨਮਾਨਤ
-
ਐਸਜੀਪੀਸੀ ਮੈਂਬਰ ਸਿਆਲਿਕਾ ਵੱਲੋਂ ਰਾਮ ਰਹੀਮ ਦੀ ਪੈਰੋਲ ਖਿਲਾਫ ਹਾਈਕੋਰਟ ‘ਚ ਪਟੀਸ਼ਨ ਦਾਇਰ