HOME » Top Videos » Punjab
Share whatsapp

ਫ਼ਤਿਹਵੀਰ ਦੀ ਮੌਤ ਦਾ ਮਾਮਲਾ ਹਾਈ ਕੋਰਟ ਪੁੱਜਾ, ਕੈਪਟਨ ਤੇ ਡੀਸੀ ਨੂੰ ਬਣਾਇਆ ਧਿਰ

Punjab | 12:16 PM IST Jun 12, 2019

ਸੰਗਰੂਰ ਵਿਚ 150 ਫੁੱਟ ਡੂੰਘੇ ਬੋਰਵੈੱਲ ਵਿਚ ਡਿੱਗ ਕੇ ਮੌਤ ਦੇ ਮੂੰਹ ਵਿਚ ਗਏ ਫ਼ਤਿਹਵੀਰ ਦਾ ਮਾਮਲਾ ਹਾਈ ਕੋਰਟ ਪਹੁੰਚ ਗਿਆ ਹੈ। ਇਸ ਸਬੰਧੀ ਹਾਈ ਕੋਰਟ ਵਿਚ ਇਕ ਜਨਹਿੱਤ ਪਟੀਸ਼ਨ ਦਾਖਲ ਕੀਤੀ ਗਈ ਹੈ, ਜਿਸ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸੰਗਰੂਰ ਦੇ ਡੀਸੀ ਨੂੰ ਧਿਰ ਬਣਾਇਆ ਗਿਆ ਹੈ। ਇਸ ਮਾਮਲੇ ਦੀ ਸੁਣਵਾਈ ਸੋਮਵਾਰ ਹੋਵੇਗੀ।

ਇਸ ਪਟੀਸ਼ਨ ਵਿਚ ਸੁਪਰੀਮ ਕੋਰਟ ਦੀਆਂ ਹਦਾਇਤਾਂ ਦਾ ਪਾਲਣ ਨਾ ਕਰਨਾ ਵੀ ਸ਼ਾਮਲ ਕੀਤਾ ਗਿਆ ਹੈ। ਪਟੀਸ਼ਨ ਵਿਚ ਦੱਸਿਆ ਗਿਆ ਹੈ ਕਿ ਸੁਪਰੀਮ ਕੋਰਟ ਨੇ ਖਰਾਬ ਹੋਏ ਅਜਿਹੇ ਸਾਰੇ ਬੋਰਵੈਲ ਬੰਦ ਕਰਨ ਦਾ ਹੁਕਮ ਦਿੱਤਾ ਸੀ ਪਰ ਸਰਕਾਰ ਨੇ ਇਸ ਪਾਸੇ ਭੋਰਾ ਵੀ ਧਿਆਨ ਨਾ ਦਿੱਤਾ। ਸਰਕਾਰ ਤੇ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਲਗਾਤਾਰ ਹਾਦਸੇ ਵਾਪਰ ਰਹੇ ਹਨ। ਦੱਸ ਦਈਏ ਕਿ ਜਦੋਂ ਕੱਲ੍ਹ ਫਤਿਹਵੀਰ ਦਾ ਸਸਕਾਰ ਕਰਨ ਲਈ ਦੇਹ ਨੂੰ ਸ਼ਮਸ਼ਾਨਘਾਟ ਲਿਜਾਇਆ ਗਿਆ ਤਾਂ ਇਥੇ ਵੀ ਇਕ ਬੋਰ ਉਪਰੋਂ ਖੁੱਲ੍ਹ ਪਿਆ ਸੀ। ਜਿਸ ਵੱਲ ਲੋਕਾਂ ਦਾ ਧਿਆਨ ਗਿਆ ਤੇ ਇਹ ਮਾਮਲੇ ਮੀਡੀਆ ਵਿਚ ਆਇਆ। ਪੰਜਾਬ ਵਿਚ ਅਜਿਹੇ ਬੋਰਾਂ ਦਾ ਕੋਈ ਇਕ ਮਾਮਲਾ ਨਹੀਂ ਹੈ। ਪਰ ਸਰਕਾਰ ਇਸ ਪਾਸੇ ਧਿਆਨ ਦੇਣ ਲਈ ਤਿਆਰ ਨਹੀਂ ਹੈ।

SHOW MORE