HOME » Videos » Punjab
Share whatsapp

ਭਗਵਾਨਪੁਰਾ ਪੁੱਜੀ ਫ਼ਤਿਹਵੀਰ ਦੀ ਮ੍ਰਿਤਕ ਦੇਹ, ਕੁਝ ਦੇਰ ਬਾਅਦ ਅੰਤਿਮ ਵਿਦਾਈ

Punjab | 01:35 PM IST Jun 11, 2019

150 ਫੁੱਟ ਡੂੰਘੇ ਬੋਰਵੈੱਲ 'ਚ ਡਿੱਗੇ ਦੋ ਸਾਲਾ ਬੱਚੇ ਫ਼ਤਿਹਵੀਰ ਸਿੰਘ ਦੀ ਮ੍ਰਿਤਕ ਦੇਹ ਪਿੰਡ ਭਗਵਾਨਪੁਰਾ 'ਚ ਪਹੁੰਚ ਗਈ ਹੈ। ਦੇਹ ਨੂੰ ਹੈਲੀਕਾਪਟਰ ਰਾਹੀਂ ਪਿੰਡ ਪਹੁੰਚਾਇਆ ਗਿਆ। ਇਸ ਮੌਕੇ ਲੋਕਾਂ ਦੀ ਭੀੜ ਨੂੰ ਵੇਖਦੇ ਹੋਈ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਬੱਚੇ ਦੀ ਦੇਹ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ ਤੇ ਅੰਤਿਮ ਰਸਮਾਂ ਕੀਤੀਆਂ ਜਾ ਰਹੀਆਂ ਹਨ।

ਉਧਰ, ਸਰਕਾਰ ਤੇ ਪ੍ਰਸ਼ਾਸਨ ਦੀ ਨਾਲਾਇਕੀ ਖਿਲਾਫ ਲੋਕਾਂ ਵਿਚ ਗੁੱਸਾ ਹੈ। ਫਤਹਿਵੀਰ ਦੀ ਮੌਤ ਖਿਲਾਫ ਲੋਕਾਂ ਨੇ ਸੁਨਾਮ ਤੇ ਸੰਗਰੂਰ ‘ਚ ਕਈ ਥਾਂ ‘ਤੇ ਰੋਡ ਜਾਮ ਕਰਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸੁਨਾਮ ‘ਚ ਦੁਕਾਨਾਂ ਬੰਦ ਹਨ। ਵੱਖ-ਵੱਖ ਇਲਾਕਿਆਂ ‘ਚ ਬਾਜ਼ਾਰ ਬੰਦ ਹਨ। ਲੋਕਾਂ ਦਾ ਕਹਿਣਾ ਹੈ ਕਿ ਬੱਚੇ ਦੀ ਮੌਤ ਦੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।

SHOW MORE