HOME » Videos » Punjab
Share whatsapp

ਫ਼ਤਿਹਵੀਰ ਦੇ ਦਾਦੇ ਨੇ ਕੀਤੀ ਲੋਕਾਂ ਨੂੰ ਇਹ ਭਾਵੁਕ ਅਪੀਲ...

Punjab | 01:07 PM IST Jun 11, 2019

ਫ਼ਤਿਹਵੀਰ ਦੇ ਦਾਦਾ ਜੀ ਸ੍ਰੀ ਰੋਹੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਤਰ੍ਹਾਂ ਦੇ ਧਰਨੇ ਪ੍ਰਦਰਸ਼ਨ ਨਾ ਕੀਤਾ ਜਾਣ। ਇਹ ਬਿਆਨ ਪੰਜਾਬ ਸਰਕਾਰ ਦੇ PRO ਰਾਹੀਂ ਜਾਰੀ ਕਰਵਾਇਆ ਗਿਆ ਹੈ।

ਉਨ੍ਹਾਂ ਕਿਹਾ ਕਿ ਸਮੂਹ ਸੰਗਤ ਅਤੇ ਪ੍ਰਸ਼ਾਸਨ ਵੱਲੋਂ ਫਤਿਹ ਨੂੰ ਬਚਾਉਣ ਲਈ ਬਹੁਤ ਉਪਰਾਲੇ ਕੀਤੇ ਗਏ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਉਨ੍ਹਾਂ ਨੇ ਬੇਨਤੀ ਕਰਦਿਆਂ ਕਿਹਾ ਹੈ ਕਿ ਹੁਣ ਆਪਾਂ ਫਤਿਹ ਦੇ ਨਾਮ 'ਤੇ ਆਮ ਲੋਕਾਂ ਨੂੰ ਤੰਗ ਨਾ ਕਰੀਏ ਅਤੇ ਕੋਈ ਧਰਨਾ ਵਗੈਰਾ ਨਾ ਲਗਾਇਆ ਜਾਏ ਅਤੇ ਸ਼ਾਂਤੀ ਬਣਾਈ ਰੱਖੀਏ ।

ਉਨ੍ਹਾਂ ਨੇ ਸੜਕਾਂ ਦੇ ਜਾਮ ਖੋਲ੍ਹਣ ਦੀ ਅਤੇ ਆਪੋ ਆਪਣੇ ਧਾਰਮਿਕ ਸਥਾਨਾਂ ਉੱਪਰ ਫਤਿਹ ਲਈ ਅਰਦਾਸ ਕਰਨ ਦੀ ਬੇਨਤੀ ਕੀਤੀ ਹੈ।

SHOW MORE